ਆਸ਼ਕ ਨਾਲ ਰੰਗ ਰਲੀਆਂ ਮਨ੍ਹਾ ਹੋਟਲ ‘ਚੋਂ ਬਾਹਰ ਨਿਕਲੀ ਪਤਨੀ ਨੂੰ ਪਤੀ ਨੇ ਫੜਿਆ ਰੰਗੇ ਹੱਥੀਂ

0
832

ਜਲੰਧਰ | ਕਪੂਰਥਲਾ ਤੋਂ ਪਿੱਛਾ ਕਰਦੇ ਆਏ ਵਿਅਕਤੀ ਨੇ ਆਪਣੀ ਪਤਨੀ ਨੂੰ ਬੀ. ਐੱਸ. ਐੱਫ਼. ਚੌਂਕ ਨਜ਼ਦੀਕ ਹੋਟਲ ਦੇ ਬਾਹਰ ਉਸ ਦੇ ਕਥਿਤ ਪ੍ਰੇਮੀ ਨਾਲ ਫੜ ਲਿਆ। ਪਤੀ ਨੇ ਇਕ ਮਹੀਨੇ ਤੋਂ ਪਤਨੀ ਦਾ ਟਰੈਪ ਲਾਇਆ ਹੋਇਆ ਸੀ, ਜਦਕਿ ਉਸ ਦੀ ਪਤਨੀ ਦਾ ਲੰਮੇ ਸਮੇਂ ਤੋਂ ਕਈ ਲੋਕਾਂ ਨਾਲ ਅਫੇਅਰ ਹੈ। ਮਹਿਲਾ ਦੇ ਪਤੀ ਨੂੰ ਵੇਖ ਕੇ ਉਸ ਦਾ ਕਥਿਤ ਪ੍ਰੇਮੀ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ ਅਤੇ ਹੋਟਲ ਦੇ ਬਾਹਰ ਜੰਮ ਕੇ ਹੰਗਾਮਾ ਵੀ ਹੋਇਆ, ਜਿਸ ਕਾਰਨ ਮੌਕੇ ’ਤੇ ਪੁਲਸ ਨੂੰ ਪਹੁੰਚਣਾ ਪਿਆ। ਪਤੀ ਨੇ ਆਪਣੀ ਪਤਨੀ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿਚ ਸ਼ਿਕਾਇਤ ਵੀ ਦੇ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੀੜਤ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਸਾਲਾਂ ਤੋਂ ਉਹ ਦੁਬਈ ‘ਚ ਕੰਮ ਕਰ ਰਿਹਾ ਹੈ ਅਤੇ ਇਕ ਸਾਲ ਦੀ ਛੁੱਟੀ ‘ਤੇ ਉਹ ਇੰਡੀਆ ਆ ਜਾਂਦਾ ਹੈ। ਉਹ ਕਪੂਰਥਲਾ ਵਿਚ ਆਪਣੀ ਪਤਨੀ ਨਾਲ ਰਹਿੰਦਾ ਹੈ ਅਤੇ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਅਫੇਅਰ ਹੈ ਅਤੇ ਉਹ ਉਸ ਨੂੰ ਮਿਲਣ ਵੀ ਜਾਂਦੀ ਹੈ। ਅਜਿਹੇ ਵਿਚ ਪਤੀ ਨੇ ਇਕ ਮਹੀਨਾ ਪਹਿਲਾਂ ਤੋਂ ਹੀ ਪਤਨੀ ਦਾ ਟਰੈਪ ਲਾਇਆ ਹੋਇਆ ਸੀ।

ਸ਼ੁਕਰਵਾਰ ਨੂੰ ਉਸ ਦੇ ਦੋਸਤ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਪਤਨੀ ਕਿਸੇ ਨਾਲ ਵਰਨਾ ਕਾਰ ਚ ਜਲੰਧਰ ਜਾ ਰਹੀ ਹੈ, ਜਿਸ ਤੇ ਉਸ ਨੇ ਦੋਸਤ ਨੂੰ ਪਿਛਾ ਕਰਦੇ ਰਹਿਣ ਦਾ ਕਹਿ ਕੇ ਉਹ ਵੀ ਜਲੰਧਰ ਆ ਗਿਆ। ਦੋਸਤ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਬੀਐਮਸੀ ਚੌਕ ਨੇੜੇ ਕਿਸੇ ਹੋਟਲ ਚ ਆਪਣੇ ਪ੍ਰੇਮੀ ਨਾਲ ਗਈ ਹੈ, ਜਿਸ ਤੋਂ ਬਾਅਦ ਪਤੀ ਅਤੇ ਉਸ ਦੇ ਰਿਸ਼ਤੇਦਾਰ ਹੋਟਲ ਦੇ ਬਾਹਰ ਇੰਤਜ਼ਾਰ ਕਰਨ ਲੱਗੇ । 4 ਘੰਟਿਆਂ ਬਾਅਦ ਜਦ ਪਤਨੀ ਆਪਣੇ ਪ੍ਰੇਮੀ ਨਾਲ ਬਾਹਰ ਆਈ ਤਾਂ ਪਤੀ ਨੂੰ ਸਾਹਮਣੇ ਦੇਖ ਕੇ ਹੈਰਾਨ ਹੋ ਗਈ ਅਤੇ ਕਥਿਤ ਪ੍ਰੇਮੀ ਆਪਣੀ ਵਰਨਾ ਕਾਰ ਮੌਕੇ ਤੇ ਛੱਡ ਕੇ ਫਰਾਰ ਹੋ ਗਿਆ।

ਪਤਨੀ ਨੇ ਆਪਣੀ ਗਲਤੀ ਮੰਨਦਿਆਂ ਪਤੀ ਨਾਲ ਰਹਿਣ ਦੀ ਗੱਲ ਕਹਿ ਪਰ ਪਤੀ ਨੇ ਪਤਨੀ ਨੂੰ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ। ਪਤਨੀ ਨੇ ਵੀ ਪਤੀ ਤੇ ਦੋਸ਼ ਲਾਏ ਕਿ ਉਹ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ। ਹੋਟਲ ਦੇ ਬਾਹਰ ਹੋ ਰਹੇ ਹੰਗਾਮੇ ਤੋਂ ਬਾਅਦ ਪਤੀ ਵੱਲੋਂ ਮੌਕੇ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਬੁਲਾ ਲਈ ਗਈ। ਉਸ ਨੇ ਆਪਣੀ ਪਤਨੀ ਖ਼ਿਲਾਫ਼ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਫਿਲਫਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਰਿਸ਼ਤੇਦਾਰ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।