ਬੱਚਿਆਂ ਨੂੰ ਰੋਟੀ ਦੇਣੀ ਹੋਈ ਔਖੀ, ਇਸ ਪਰਿਵਾਰ ਨੂੰ ਹੈ ਕਿਸੇ ਸਮਾਜ ਸੇਵੀ ਦੀ ਸਖ਼ਤ ਲੋੜ

0
2019

ਤਰਨਤਾਰਨ | ਪੱਟੀ ਪਿੰਡ ਵਿਚ ਇਕ ਗਰੀਬ ਪਰਿਵਾਰ ਘਰ ਵਿਕਣ ਕਾਰਨ ਸੜਕ ਤੇ ਆ ਗਿਆ ਹੈ। ਉਹਨਾਂ ਨੂੰ ਨਾ ਹੁਣ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਹੈ ਤੇ ਨਾ ਹੀ ਸਿਰ ਤੇ ਛੱਤ ਰਹੀ ਹੈ।

ਸਰਵਣ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ। ਪਤਨੀ ਬਹੁਤ ਲੰਮੇ ਸਮੇਂ ਤੋਂ ਬਿਮਾਰ ਹੈ। ਉਸ ਨੇ ਅੱਗੇ ਕਿਹਾ ਕਿ ਉਸਦੇ ਪਿਤਾ ਵੀ ਉਸ ਦੇ ਨਾਲ ਰਹਿੰਦੇ ਹਨ ਜੋ ਟੀ ਵੀ ਦੀ ਬੀਮਾਰੀ ਦਾ ਸ਼ਿਕਾਰ ਹੈ ਤੇ ਇਲਾਜ ਲਈ ਉਹ ਕਰਜ਼ਾ ਚੁੱਕ-ਚੁੱਕ ਕੇ ਪਿਤਾ ਦਾ ਇਲਾਜ ਕਰਵਾਉਂਦੇ ਰਹੇ। ਉਹਨਾਂ ਦੱਸਿਆ ਸਾਡਾ ਸਾਰਾ ਕੁਝ ਬਿਮਾਰੀ ਦੇ ਇਲਾਜ ਕਰਕੇ ਵਿਕ ਚੁੱਕਿਆ ਹੈ। ਹੁਣ ਰੜੇ ਮੈਦਾਨ ਵਿੱਚ ਤਰਪੈਲ ਦੀ ਝੁੱਗੀ ਪਾ ਕੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਸਰਵਣ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਵਿਚ ਮਿਹਨਤ ਮਜ਼ਦੂਰੀ ਕਰਕੇ ਜੋ ਵੀ ਪੈਸੇ ਕਮਾਉਂਦਾ ਹਾਂ ਉਹ ਪਤਨੀ ਤੇ ਪਿਤਾ ਦੀ ਬਿਮਾਰੀ ਉੱਤੇ ਲੱਗ ਜਾਂਦੇ ਹਨ ਤੇ ਬੱਚਿਆਂ ਦੇ ਮੂੰਹ ਵਿਚ ਦਾਣਾ ਪਾਉਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਦਾ।

ਉਨ੍ਹਾਂ ਕਿਹਾ ਕਿ ਉਹ ਤਕਰੀਬਨ ਤਿੰਨ ਸਾਲ ਤੋਂ ਇਸੇ ਤਰ੍ਹਾਂ ਰਹਿ ਰਹੇ ਹਨ ਉਨ੍ਹਾਂ ਕਈ ਵਾਰ ਸਰਕਾਰੇ ਨੂੰ ਮਦਦ ਲਈ ਕਿਹਾ ਵੀ ਪਰ ਕਿਸੇ ਨੇ ਨਹੀਂ ਸੁਣੀ।

ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਲੋਕਾਂ ਤੋਂ ਮੰਗ ਕਰਦੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਜ਼ਿਆਦਾ ਮੰਦੀ ਹੈ ਕਿਰਪਾ ਕਰਕੇ ਉਨ੍ਹਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦੇ ਮੂੰਹ ਵਿੱਚ ਦੋ ਵਕਤ ਦੀ ਰੋਟੀ ਪਾ ਸਕਣ।