2 ਜੂਨ ਤੱਕ ਮੌਸਮ ਰਹੇਗਾ ਠੰਡਾ, ਕਈ ਇਲਾਕਿਆਂ ‘ਚ ਹੋਵੇਗੀ ਬਾਰਿਸ਼

0
1702

ਚੰਡੀਗੜ੍ਹ . ਮੀਂਹ ਕਾਰਨ ਦੇਸ਼ ਭਰ ‘ਚ ਪੈ ਰਹੀ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੂਰੇ ਉੱਤਰੀ ਭਾਰਤ ਦੇ ਲੋਕਾਂ ਨੂੰ ਹਲਕੀ ਬਾਰਸ਼ ਤੋਂ ਬਾਅਦ ਕੁਝ ਠੰਡਕ ਮਹਿਸੂਸ ਹੋਈ। ਇਸ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕੁਝ ਦਿਨ ਪਹਿਲਾਂ ਪਾਰਾ ਲਗਾਤਾਰ ਉਤਾਂਹ ਵੱਲ ਵਧ ਰਿਹਾ ਸੀ। ਇਸ ਮਗਰੋਂ ਤਪਦੀ ਲੂ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਛੱਡਿਆ ਸੀ। ਐਤਵਾਰ ਦਾ ਦਿਨ ਹੀ ਮੌਸਮ ਠੰਡਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਕੁਝ ਇਲਾਕਿਆਂ ‘ਚ ਬਾਰਸ਼ ਹੋਣ ਦਾ ਅਨੁਮਾਨ ਲਾਇਆ ਹੈ।

ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਗਰਮ ਵਗਦੀਆਂ ਹਵਾਵਾਂ ‘ਚ ਕੁਝ ਠੰਢਕ ਆਈ ਹੈ ਤੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਦੋ ਜੂਨ ਤਕ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਲੂ ਵਗਣ ਦੀ ਸੰਭਾਵਨਾ ਨਹੀਂ ਹੈ। ਦੱਖਣ-ਪੱਛਮ ਮੌਨਸੂਨ ਪਹਿਲੀ ਜੂਨ ਤੋਂ ਕੇਰਲ ‘ਚ ਦਸਤਕ ਦੇ ਸਕਦਾ ਹੈ ਜਿਸ ਨਾਲ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਸਮੇਤ ਹੋਰ ਰਾਜਾਂ ‘ਚ ਬਾਰਸ਼ ਹੋਣ ਦੀ ਉਮੀਦ ਵੱਧ ਹੈ।