ਮਹਾਰਾਸ਼ਟਰ ਦੀ ਇਕ ਝੀਲ ਦਾ ਪਾਣੀ ਹੋਇਆ ਸੂਹਾ ਲਾਲ, ਵਿਗਿਆਨ ਵੀ ਹੈਰਾਨ

0
1189

ਬੁਲਢਾਨਾ . ਲੌਕਡਾਊਨ ਦੌਰਾਨ ਕੁਦਰਤ ਦੇ ਕਈ ਤਰ੍ਹਾਂ ਦੇ ਅਨੁਭਵ ਦੇਖਣ ਨੂੰ ਮਿਲੇ ਇਸ ਵਿਚ ਹੁਣ ਇਕ ਹੋਰ ਕੁਦਰਤ ਦਾ ਕ੍ਰਿਸ਼ਮਾ ਦੇਖਣ ਨੂੰ ਮਿਲਿਆ ਹੈ ਜਿਸ ਨੇ ਨਾਸਾ ਤੱਕ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਮਹਾਂਰਾਸ਼ਟਰ ਦੇ ਬੁੱਲਢਾਨਾ ਜ਼ਿਲੇ ਵਿਚ ਮੌਜ਼ੂਦ ਲੋਨਾਰ ਝੀਲ  ਦਾ ਪਾਣੀ ਅਚਾਨਕ ਲਾਲ ਦਿਖਣ ਲੱਗਾ ਹੈ। ਹੁਣ ਪਾਣੀ ਦੇ ਇਸ ਅਚਾਨਕ ਹੋਏ ਲਾਲਾ ਰੰਗ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਲੋਕਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੀ । ਉਧਰ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਦੇ ਕਾਰਨ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੀ ਬੁੱਲਢਾਨਾ ਦੀ ਝੀਲ ਨੂੰ ਕਾਫੀ ਰਹੱਸਮਈ ਮੰਨਿਆ ਜਾਂਦਾ ਹੈ। ਇਸ ਝੀਲ ਦਾ ਪਤਾ ਲਗਾਉਂਣ ਲਈ ਵਿਸ਼ਵ ਦੀਆਂ ਕਈ ਏਜੰਸੀਆਂ ਸਾਲਾਂ ਤੋਂ ਕੰਮ ਵਿਚ ਲੱਗੀਆਂ ਹੋਇਆਂ ਹਨ। ਗੋਲ ਅਕਾਰ ਵਿਚ ਫੈਲੀ ਇਹ ਝੀਲ 7 ਕਿਲੋਮੀਟਰ ਵਿਆਸ ਵਾਲੀ ਹੈ। ਇਸ ਦੀ ਡੂੰਘਾਈ 150 ਮੀਟਰ ਹੈ।  ਉਧਰ ਕੁਝ ਵਿਗਿਆਨੀਆਂ ਦੇ ਵੱਲੋਂ ਇਹ ਝੀਲ ਦੇ ਉਲਕਾ ਪਿੰਡ ਦੇ ਡਿੱਗਣ ਕਰਕੇ ਬਣੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸ ਦੱਈਏ ਕਿ ਝੀਲ ਵਿਚਲੇ ਪਾਣੀ ਦੇ ਰੰਗ ਬਦਲਣ ਪਿਛੇ ਵਿਗਿਆਨੀਆਂ ਦੀ ਵੱਖੋ-ਵੱਖਰੀ ਰਾਏ ਹੈ। ਇਸ ਤਰ੍ਹਾਂ ਕੁਝ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਝੀਲ ਅੰਦਰ ਹੈਲੋਬੈਕਟੀਰੀਆ ਤੇ ਡੋਨੋਨੀਲਾ ਸਲੀਨਾ ਨਾਮ ਦੀ ਫੰਗਸ ਦੇ ਕਾਰਨ ਇਸ ਝੀਲ ਦੇ ਰੰਗ ਵਿਚ ਤਬਦੀਲੀ ਆਈ ਹੈ।