ਪੂਰੇ ਪਰਿਵਾਰ ਸਮੇਤ ਰਣਜੀਤ ਸਾਗਰ ਡੈਮ ‘ਚ ਡਿੱਗੀ ਕਾਰ, ਪੁਲਿਸ ਬਚਾਅ ਕਾਰਜਾਂ ‘ਚ ਲੱਗੀ

0
1023

ਪਠਾਨਕੋਟ| ਪਠਾਨਕੋਟ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿਚ ਘੁੰਮਣ ਆਏ ਪਰਿਵਾਰ ਦੀ ਕਾਰ ਰਣਜੀਤ ਸਾਗਰ ਡੈਮ ਵਿਚ ਡਿਗ ਪਈ ਹੈ।

ਜ਼ਿਕਰਯੋਗ ਹੈ ਕਿ ਇਹ ਪਰਿਵਾਰ ਰਣਜੀਤ ਸਾਗਰ ਡੈਮ ਦੇਖਣ ਆਇਆ ਸੀ ਕਿ ਬ੍ਰੇਕ ਲਗਾਉਣ ਵੇਲੇ ਗੱਡੀ ਸਲਿਪ ਕਰਕੇ ਰਣਜੀਤ ਸਾਗਰ ਡੈਮ ਵਿਚ ਡਿਗ ਪਈ। ਉਥੋਂ ਲੰਘ ਰਹੇ ਇਕ ਰਾਹਗੀਰ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਬਚਾਅ ਕਾਰਜਾਂ ਵਿਚ ਲੱਗ ਗਈ ਹੈ।