ਮੋਗਾ ‘ਚ ਸਪੇਅਰ ਪਾਰਟ ਵੇਚਣ ਵਾਲੇ ਹਰਵਿੰਦਰ ਬਣੇ ਕਰੋੜਪਤੀ, ਕਿਹਾ- ਤੰਗੀ ਜਾਉ; ਮਕਾਨ ਬਣਾ ਵਿਆਹ ਕਰਵਾਉਣਾ

0
853

ਚੀਮਾ ਪਿੰਡ ਦੇ ਹਰਵਿੰਦਰ ਲਈ ਨਵੀਂ ਸਵੇਰ ਲੈ ਕੇ ਬਹੁੜਿਆ ਨਿਊ ਯੀਅਰ ਬੰਪਰ  

ਚੰਡੀਗੜ . ਫੋਟੋ ‘ਚ ਚੁੱਪਚਾਪ ਬੈਠੇ ਇਹ ਨੇ ਮੋਗਾ ਜ਼ਿਲੇ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ। ਕੱਲ ਤੱਕ ਇਹ ਕੰਬਾਇਨਾਂ ਦੇ ਸੇਲਜ਼ਮੈਨ ਸਨ ਪਰ ਹੁਣ ਕਿਸਮਤ ਬਦਲ ਗਈ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ ਲਾਟਰੀ ‘ਚ ਇਹਨਾਂ ਦੇ ਡੇਢ ਕਰੋੜ ਰੁਪਏ ਨਿਕਲੇ ਹਨ।

ਸੂਬਾ ਸਰਕਾਰ ਵੱਲੋਂ ਪਿਛਲੇ ਦਿਨੀਂ ਕੱਢੇ ਗਏ ਨਿਊ ਯੀਅਰ ਬੰਪਰ-2020 ਦੇ ਡਰਾਅ ‘ਚ ਕਰੋੜਾਂ ਰੁਪਏ ਦੇ ਇਨਾਮ ਕੱਢੇ ਗਏ। ਪਹਿਲਾ ਇਨਾਮ ਤਿੰਨ ਕਰੋੜ ਰੁਪਏ ਦਾ ਸੀ, ਜਿਸ ਨੂੰ ਦੋ ਜੇਤੂਆਂ ‘ਚ ਤਕਸੀਮ ਕੀਤਾ ਗਿਆ। ਡੇਢ ਕਰੋੜ ਹਰਵਿੰਦਰ ਦੇ ਨਿਕਲੇ ਅਤੇ ਡੇਢ ਕਰੋੜ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ ਦੇ ਨਿਕਲੇ।

ਡੇਢ ਕਰੋੜ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਚੰਡੀਗੜ ਆਏ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨਾਂ ਦੇ ਸਪੇਅਰ ਪਾਰਟਜ਼ ਵਾਲੀ ਦੁਕਾਨ ‘ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। ਕਦੇ ਸੁਪਨੇ ‘ਚ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣੇਗਾ ਪਰ ਪੰਜਾਬ ਲਾਟਰੀਜ਼ ਵਿਭਾਗ ਨੇ ਕਿਸਮਤ ਹੀ ਬਦਲ ਦਿੱਤੀ।

ਇੰਨੇ ਪੈਸਿਆਂ ਦਾ ਕੀ ਕਰਣਗੇ? ਕਹਿੰਦੇ ਨੇ- ਇਸ ਰਕਮ ਨਾਲ ਪਰਿਵਾਰ ਨੂੰ ਮਾਲੀ ਤੰਗੀਆਂ ਤੋਂ ਨਿਜ਼ਾਤ ਮਿਲੇਗੀ। ਨਵਾਂ ਮਕਾਨ ਵੀ ਬਣਾਉਣਾ ਹੈ ਅਤੇ ਵਿਆਹ ਵੀ ਕਰਵਾਉਣਾ ਹੈ।

ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਵਿੰਦਰ ਸਿੰਘ ਨੂੰ ਇਨਾਮੀ ਰਾਸ਼ੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ।

ਤੁਸੀਂ ਵੀ ਕਮੈਂਟ ਕਰਕੇ ਹਰਵਿੰਦਰ ਨੂੰ ਨਵੀਂ ਜ਼ਿੰਦਗੀ ਲਈ ਵਧਾਈਆਂ ਦੇ ਸਕਦੇ ਹੋ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ। ਸਿੱਧਾ ਸਾਡੇ WhatsApp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।