ਭਤੀਜੇ ਨੂੰ ਬਚਾਉਣ ਗਏ ਚਾਚੇ ਦਾ ਕਿਰਚਾਂ ਮਾਰ ਕੇ ਕਤਲ, ਦੋ ਬੱਚਿਆਂ ਦਾ ਪਿਤਾ ਸੀ ਮ੍ਰਿਤਕ

0
899

ਪਟਿਆਲਾ| ਜ਼ਿਲੇ ਦੇ ਹਲਕਾ ਸਨੌਰ ਵਿੱਚ ਆਉਂਦੀ ਖਾਲਸਾ ਕਾਲੋਨੀ ਦੇ ਵਿੱਚ ਦੇਰ ਰਾਤ ਇਕ ਨੌਜਵਾਨ ਦਾ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦਾ ਨਾਮ ਸੰਦੀਪ ਕੁਮਾਰ ਸੰਨੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 27 ਸਾਲ ਦੇ ਕਰੀਬ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸੰਦੀਪ ਕੁਮਾਰ ਨੂੰ 9 ਵਜੇ ਦੇ ਕਰੀਬ ਰਾਤ ਇਕ ਫੋਨ ਆਇਆ ਸੀ ਅਤੇ ਉਸ ਨੂੰ ਘਰ ਤੋਂ ਬੁਲਾਇਆ ਗਿਆ ਸੀ। ਇਹ ਫੋਨ ਸਨੀ ਦੇ ਭਤੀਜੇ ਵਲੋਂ ਕੀਤਾ ਗਿਆ ਸੀ ਅਤੇ ਫੋਨ ਦੇ ਉੱਪਰ ਕਿਹਾ ਗਿਆ ਸੀ ਕਿ ਚਾਚਾ ਮੈਨੂੰ ਕੁਝ ਮੁੰਡੇ ਕੁੱਟ ਰਹੇ ਹਨ। ਤੁਸੀਂ ਜਲਦੀ ਆ ਜਾਵੋ ਲੇਕਿਨ ਜਦ ਸੰਨੀ ਉਥੇ ਪਹੁੰਚਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਸੰਨੀ ਦੇ ਉੱਪਰ ਵੀ ਕਿਰਚਾਂ ਨਾਲ ਹਮਲਾ ਕੀਤਾ, ਜਿਸ ਕਾਰਨ ਸੰਨੀ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਸੰਦੀਪ ਕੁਮਾਰ ਦੇ ਦੋ ਬੱਚੇ ਹਨ ਅਤੇ ਉਹ ਸ਼ਰਾਬ ਦਾ ਕਾਰੋਬਾਰ ਵੀ ਕਰਦਾ ਸੀ। ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ।

ਦੂਜੇ ਪਾਸੇ ਡੀ.ਐੱਸ.ਪੀ. ਜੀ.ਐਸ, ਐੱਸ, ਧਾਲੀਵਾਲ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਕੁੱਲ ਅੱਠ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਦੋ ਬੱਚਿਆਂ ਦੇ ਗਰੁੱਪ ਆਪਸ ਵਿਚ ਇੱਕ ਖਾਲੀ ਪਲਾਟਵਿੱਚ ਲੜ ਰਹੇ ਸੀ, ਜਿਸ ਵਿੱਚ ਸਨੀ ਦਾ ਭਾਣਜਾ ਵੀ ਮੌਜੂਦ ਸੀ ਜਿਸ ਦਾ ਨਾਮ ਲਵ ਹੈ। ਉਸ ਨੇ ਹੀ ਸੰਨੀ ਨੂੰ ਫੋਨ ਕੀਤਾ ਸੀ ਕਿ ਮੈਨੂੰ ਕੁਝ ਨੌਜਵਾਨ ਮਾਰ ਰਹੇ ਹਨ ਅਤੇ ਸੰਨੀ ਜਦ ਮੌਕੇ ‘ਤੇ ਪਹੁੰਚਿਆ ਤਾਂ ਉਨ੍ਹਾਂ ਮੁੰਡਿਆਂ ਨੇ ਸੰਨੀ ਦੇ ਉੱਪਰ ਹੀ ਹਮਲਾ ਕਰ ਦਿੱਤਾ। ਇਸ ਵਿੱਚ ਸੋਨੀ ਦੀ ਮੌਤ ਹੋ ਚੁੱਕੀ ਹੈ ਸਾਡੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਕਿ ਜਲਦ ਹੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।