ਬਾਈਕ ‘ਤੇ ਖੇਤਾਂ ਨੂੰ ਗੇੜੀ ਮਾਰਨ ਜਾ ਰਹੇ ਸਕੇ ਭਰਾਵਾਂ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਦੋਵਾਂ ਦੀ ਮੌਤ

0
764

ਹਰਿਆਣਾ| ਕਰਨਾਲ ਜ਼ਿਲ੍ਹੇ ਦੇ ਲਾਡਵਾ ਰੋਡ ਉਤੇ ਤੇਜ਼ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਖੇਤ ਜਾ ਰਹੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਚਾਲਕ ਨੂੰ ਵਾਹਨ ਸਮੇਤ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਰਅਸਲ, ਇਹ ਘਟਨਾ ਕਰਨਾਲ-ਇੰਦਰੀ-ਲਾਡਵਾ ਰੋਡ ‘ਤੇ ਵਾਪਰੀ ਹੈ। ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁੱਢੇੜੀ ਦਾ ਰਹਿਣ ਵਾਲਾ ਪਵਨ (52) ਆਪਣੇ ਛੋਟੇ ਭਰਾ ਜੋਗਿੰਦਰ (45) ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਖੇਤ ਜਾਣ ਲਈ ਘਰੋਂ ਨਿਕਲਿਆ ਸੀ। ਜਿਉਂ ਹੀ ਦੋਵੇਂ ਭਰਾ ਇੰਦਰੀ-ਲਾਡਵਾ ਰੋਡ ‘ਤੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।