ਹੋਲੀ ਮਨਾਉਣ ਜਾਂਦੀ ਸਿੱਖ ਸੰਗਤ ਦੇ ਟਰੱਕ ਨੂੰ ਟਰਾਲੇ ਨੇ ਮਾਰੀ ਭਿਆਨਕ ਟੱਕਰ, 2 ਸੇਵਾਦਾਰਾਂ ਦੀ ਮੌਤ

0
835

ਤਰਨਤਾਰਨ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਗਵਾਲੀਅਰ ਦੇ ਗੁਰਦੁਆਰਾ ਸ੍ਰੀ ਸ਼ਿਵਪੁਰੀ ਵਿਖੇ ਹੋਲੀ ਮਨਾਉਣ ਜਾ ਰਹੇ ਕਾਰ ਸੇਵਾ ਸਰਹਾਲੀ ਸੰਪਰਦਾਇ ਨਾਲ ਸਬੰਧਤ ਇਕ ਟਰੱਕ ਨੂੰ ਤੇਜ਼ ਰਫਤਾਰ ਟਰਾਲੀ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖਮੀ ਹੋ ਗਏ।

ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਦੋਵਾਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ। ਸਰਹਾਲੀ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ’ਤੇ ਕਾਰ ਸੇਵਾ ਚਲਾਈ ਜਾ ਰਹੀ ਹੈ।