ਧੋਖੇ ਨਾਲ ਪਿੰਡ ਦੇ ਬੰਦਿਆਂ ਗਰੀਬ ਦਾ ਵੇਚ ਦਿੱਤਾ ਟਰੈਕਟਰ, 3 ਜਣਿਆਂ ‘ਤੇ ਹੋਇਆ ਪਰਚਾ

0
1827

ਬਠਿੰਡਾ | ਇਥੋਂ ਇਕ ਫਰਾਡ ਕਰਨ ਦੀ ਖਬਰ ਸਾਹਮਣੇ ਆਈ ਹੈ। ਪਿੰਡ ਦਿਆਲਪੁਰਾ ਭਾਈਕਾ ਦੇ ਵਸਨੀਕ ਪਿਓ-ਪੁੱਤ ਵੱਲੋਂ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਟਰੈਕਟਰ ਧੋਖੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪੀੜਤ ਵਿਅਕਤੀ ਦੇ ਘਰ ਟਰੈਕਟਰ ਖੜ੍ਹਾ ਕਰਨ ਲਈ ਜਗ੍ਹਾ ਨਹੀਂ ਸੀ। ਇਸ ਲਈ ਉਹ ਆਪਣਾ ਟਰੈਕਟਰ ਉਕਤ ਵਿਅਕਤੀਆਂ ਦੇ ਘਰ ਖੜ੍ਹਾ ਕਰਦਾ ਸੀ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਦੋਸ਼ੀ ਪਿਓ-ਪੁੱਤ ਸਮੇਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਜ ਕਰਵਾਏ ਬਿਆਨਾਂ ਵਿਚ ਤੇਜਾ ਸਿੰਘ ਵਾਸੀ ਪਿੰਡ ਦਿਆਲਪੁਰਾ ਭਾਈਕਾ ਨੇ ਦੱਸਿਆ ਕਿ ਉਸ ਕੋਲ ਇਕ ਟਰੈਕਟਰ ਸੀ। ਟਰੈਕਟਰ ਖੜ੍ਹਾ ਕਰਨ ਲਈ ਘਰ ਵਿਚ ਜਗ੍ਹਾ ਨਾ ਹੋਣ ਕਾਰਨ ਉਹ ਆਪਣਾ ਟਰੈਕਟਰ ਪਿੰਡ ਦੇ ਹੀ ਰਹਿਣ ਵਾਲੇ ਗੋਬਿੰਦ ਸਿੰਘ ਦੇ ਘਰ ਖੜ੍ਹਾ ਕਰਦਾ ਸੀ। ਕਰੀਬ 15 ਦਿਨ ਪਹਿਲਾਂ ਜਦੋਂ ਗੋਬਿੰਦ ਸਿੰਘ ਦੇ ਘਰ ਆਪਣਾ ਟਰੈਕਟਰ ਲੈਣ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਟਰੈਕਟਰ ਗਾਇਬ ਸੀ, ਜਦੋਂ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਟਾਲ-ਮਟੋਲ ਸ਼ੁਰੂ ਕਰ ਦਿੱਤੀ।

ਪੀੜਤ ਨੇ ਦੱਸਿਆ ਕਿ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਗੋਬਿੰਦ ਸਿੰਘ, ਉਸ ਦੇ ਪਿਤਾ ਰਛਪਾਲ ਸਿੰਘ ਵਾਸੀ ਦਿਆਲਪੁਰਾ ਭਾਈਕਾ ਨੇ ਪ੍ਰੀਤਮ ਸਿੰਘ ਵਾਸੀ ਭਗਤਾ ਭਾਈਕਾ ਦੀ ਮਦਦ ਨਾਲ ਉਸ ਦਾ ਟਰੈਕਟਰ ਵੇਚ ਦਿੱਤਾ ਹੈ।