ਵਿਦਿਆਰਥੀ ਨੇ ਦਿੱਤੀ ਜਾਨ : ਮਰਨ ਤੋਂ ਪਹਿਲਾਂ ਮਾਂ ਦੀ ਗੋਦ ‘ਚ ਕਹੀ ਰੁਲਾ ਦੇਣ ਵਾਲੀ ਗੱਲ, ਮੰਗੀ ਮੁਆਫੀ

0
620

ਜਲੰਧਰ | ਅੱਜ ਦੇ ਵਿਦਿਆਰਥੀਆਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਹੈ, ਇਸ ਬਾਰੇ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ। ਇਹ ਘਟਨਾ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਹੈ। ਇਥੇ 21 ਸਾਲਾ ਸ਼ੁਭਮ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਮਾਂ ਅਨੀਤਾ ਨੇ ਦੱਸਿਆ ਕਿ ਸ਼ੁਭਮ ਬੇਸ਼ੱਕ ਡਿਪ੍ਰੈਸ਼ਨ ‘ਚ ਸੀ ਪਰ ਇਹ ਨਹੀਂ ਸੋਚਿਆ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਬੇਟਾ ਖੁਦਕੁਸ਼ੀ ਕਰ ਲਵੇਗਾ।

ਸ਼ੁਭਮ ਨੇ ਮਰਨ ਤੋਂ ਪਹਿਲਾਂ ਮਾਂ ਨੂੰ ਕਿਹਾ ਕਿ ਪਰਿਵਾਰ ਦਾ ਨਾਂ ਡੁਬੋਇਆ, ਹੁਣ ਮੇਰੇ ਕਾਰਨ ਛੋਟਾ ਭਰਾ ਬਲੀ ਦਾ ਬੱਕਰਾ ਨਾ ਬਣ ਜਾਵੇ, ਇਸ ਲਈ ਚੁੱਕਿਆ ਅਜਿਹਾ ਕਦਮ, ਮਾਂ ਉਸ ਨੂੰ ਬਚਾਓ ਲਿਓ ਕਿਉਂਕਿ ਜਲੰਧਰ ਦੇ ਨਾਮਵਰ ਇੰਜੀਨੀਅਰਿੰਗ ਕਾਲਜ ਦੇਵੀਓਟ ਦੇ ਤਤਕਾਲੀ ਪ੍ਰਿੰਸੀਪਲ ਦੇ ਬਿਆਨਾਂ ’ਤੇ ਸ਼ੁਭਮ ਖ਼ਿਲਾਫ਼ 24 ਦਸੰਬਰ 2021 ਨੂੰ ਜਲੰਧਰ ਦੀ ਥਾਣਾ ਡਵੀਜ਼ਨ ਨੰਬਰ ਇੱਕ ਵਿੱਚ 307 ਦਾ ਕੇਸ ਦਰਜ ਕੀਤਾ ਗਿਆ ਸੀ। ਇਸ ‘ਚ ਲਿਖਿਆ ਗਿਆ ਸੀ ਕਿ ਸ਼ੁਭਮ ਨੇ ਦੋ ਵਿਦਿਆਰਥੀਆਂ ਨੂੰ ਗਰਾਉਂਡ ‘ਚ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਦਕਿ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਲੜਕੇ ਨੂੰ ਅੱਧ ਮਰਿਆ ਕਰ ਕੇ ਛੱਡ ਦਿੱਤਾ ਸੀ ਅਤੇ ਉਸ ਵਿਰੁੱਧ ਐੱਫਆਈਆਰ ਦਰਜ ਕਰਵਾਈ ਗਈ ਹੈ ਕਿਉਂਕਿ ਲੜਾਈ ਕਰਨ ਵਾਲੇ ਯੂਪੀ-ਬਿਹਾਰ ਦੇ ਵਿਦਿਆਰਥੀ ਸਨ, ਜਿਨ੍ਹਾਂ ਦੀ ਗਿਣਤੀ ਕਾਲਜ ‘ਚ ਜ਼ਿਆਦਾ ਹੈ।

ਪੂਰੇ ਘਟਨਾਕ੍ਰਮ ਤੋਂ ਬਾਅਦ ਕਾਲਜ ਮੈਨੇਜਮੈਂਟ ਨੇ ਸ਼ੁਭਮ ਨੂੰ ਕਾਲਜ ਤੋਂ ਕੱਢ ਦਿੱਤਾ। ਸ਼ੁਭਮ ਦੀ ਮਾਂ ਅਨੀਤਾ ਨੇ ਦੱਸਿਆ ਕਿ ਬੇਟਾ ਇਸ ਤੋਂ ਬਹੁਤ ਦੁੱਖੀ ਸੀ ਅਤੇ ਹੌਲੀ-ਹੌਲੀ ਡਿਪ੍ਰੈਸ਼ਨ ਵਿੱਚ ਚਲਾ ਗਿਆ। ਅਸੀਂ ਉਸ ਦਾ ਇਲਾਜ ਕਰਵਾਇਆ ਅਤੇ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਮਿਲੇ ਪਰ ਸਾਨੂੰ ਉਥੋਂ ਭਜਾ ਦਿੱਤਾ ਗਿਆ। ਉਹ ਆਪਣੇ ਪਤੀ ਜਤਿੰਦਰ ਮਲਹੋਤਰਾ, ਵਾਰਡ ਕੌਂਸਲਰ ਅਤੇ ਰਿਸ਼ਤੇਦਾਰਾਂ ਨਾਲ 3-4 ਵਾਰ ਕਾਲਜ ਪ੍ਰਿੰਸੀਪਲ ਮਨੋਜ ਕੁਮਾਰ ਨੂੰ ਮਿਲੀ ਪਰ ਹਰ ਵਾਰ ਉਸ ਨੂੰ ਜ਼ਲੀਲ ਕਰ ਕੇ ਬਾਹਰ ਕੱਢ ਦਿੱਤਾ ਗਿਆ।

ਕਾਲਜ ਮੈਨੇਜਮੈਂਟ ਦੇ ਦਬਾਅ ਹੇਠ ਪੁਲਿਸ ਨੇ ਇਕਪਾਸੜ ਕਾਰਵਾਈ ਕਰਦਿਆਂ ਉਸ ਦੇ ਪੁੱਤਰ ਨੂੰ ਝੂਠੇ ਕੇਸ ਵਿਚ ਫਸਾਇਆ ਤਾਂ ਜੋ ਉਸ ਦਾ ਕੈਰੀਅਰ ਬਰਬਾਦ ਕੀਤਾ ਜਾ ਸਕੇ ਕਿਉਂਕਿ ਤੱਤਕਾਲੀ ਪ੍ਰਿੰਸੀਪਲ ਮਨੋਜ ਕੁਮਾਰ ਸ਼ਰਮਾ, ਜੋ ਹੁਣ ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ, ਯੂ.ਪੀ.-ਬਿਹਾਰ ਦੇ ਵਿਦਿਆਰਥੀਆਂ ਦੀ ਸਮਰਥਨ ਕਰਦੀ ਹੈ, ਜਿਸ ਕਾਰਨ ਉਸ ਨੇ ਉਸ ਦੇ ਬੇਟੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਪੁਲਿਸ ਨੇ ਜਦੋਂ ਪਹਿਲੇ ਦਿਨ ਹੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਤਾਂ ਉਸ ਦੇ ਛੋਟੇ ਬੇਟੇ ਦਾ ਨਾਮ ਵੀ ਮਾਮਲੇ ਵਿੱਚ ਜੁੜ ਗਿਆ, ਜਿਸ ਨੇ ਸ਼ੁਭਮ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਉਸ ਨੂੰ ਬੇਟੇ ਦੀ ਚਿੰਤਾ ਸਤਾਉਣ ਲੱਗੀ ਕਿਉਂਕਿ ਬੇਟਾ ਸ਼ੁਭਮ ਕਾਫੀ ਸਮੇਂ ਤੋਂ ਡਿਪ੍ਰੈਸ਼ਨ ‘ਚ ਸੀ ਪਰ ਕਦੇ ਸੋਚਿਆ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ। ਬੇਟੇ ਨੇ ਖੁਦਕੁਸ਼ੀ ਨਹੀਂ ਕੀਤੀ, ਤਤਕਾਲੀ ਕਾਲਜ ਪ੍ਰਿੰਸੀਪਲ ਦੀ ਛੋਟੀ ਸੋਚ ਦੀ ਬਲੀ ਚੜ੍ਹ ਗਿਆ। ਉਸ ਨੇ ਕਿਹਾ ਕਿ ਤਤਕਾਲੀ ਕਾਲਜ ਪ੍ਰਿੰਸੀਪਲ ਖਿਲਾਫ ਕਰਵਾਈ ਕਾਰਵਾਏ ਬਿਨਾਂ ਪਿੱਛੇ ਨਹੀਂ ਹਟੇਗਾ, ਹੁਣ ਕੀਤਾ ਸੜਕ ਜਾਮ, ਅੱਗੇ ਕਾਲਜ ਤੇ ਪੁਲਸ ਅਧਿਕਾਰੀਆਂ ਦਾ ਘਿਰਾਓ ਕਰਾਂਗੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ