ਲੁਧਿਆਣਾ ਦੀ ਨਣਦ ਤੇ ਭਾਬੀ ਦਾ ਕਿੱਸਾ ਜਾਣ ਪੈਰਾਂ ਥਲੋਂ ਖਿਸਕੇਗੀ ਜ਼ਮੀਨ, ਜਾਣੋ ਕੀ ਹੈ ਮਾਮਲਾ

0
427

ਲੁਧਿਆਣਾ, 10 ਅਕਤੂਬਰ | ਥਾਣਾ ਦਾਖਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਤਿੰਨ ਔਰਤਾਂ ਕੋਲੋਂ 32 ਕਿਲੋ 630 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਤਿੰਨਾਂ ਔਰਤਾਂ ਦਾ ਆਪਸ ਵਿਚ ਨਣਦ-ਭਾਬੀ ਦਾ ਰਿਸ਼ਤਾ ਹੈ। ਇਨ੍ਹਾਂ ‘ਚੋਂ ਦੋ ਨਣਦ ਅਤੇ ਇਕ ਭਾਬੀ ਹੈ।

ਇਨ੍ਹਾਂ ਦੀ ਪਛਾਣ ਦਾਖਾ ਵਾਸੀ ਰੱਜੀ, ਲਤਾਲਾ ਵਾਸੀ ਅੱਕੀ ਅਤੇ ਲੋਹਾਰਾ ਵਾਸੀ ਸੋਨੀਆ ਵਜੋਂ ਹੋਈ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਐਸ.ਐਚ.ਓ ਗੁਰਵਿੰਦਰ ਸਿੰਘ ਦੀ ਅਗਵਾਈ ‘ਚ ਏ.ਐੱਸ.ਆਈ ਇੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਕਾਬੂ ਕੀਤਾ।