ਸ਼ੇਅਰ ਮਾਰਕੇਟ ਨੇ ਤੋੜੇ 12 ਸਾਲ ਦੇ ਲੋਅਰ ਸਰਕਿਟ, ਇਤਿਹਾਸ ‘ਚ ਪਹਿਲੀ ਵਾਰ ਓਪਨਿੰਗ ਸੇਸ਼ਨ ‘ਚ 45 ਮਿਨਟ ਲਈ ਰੋਕੀ ਗਈ ਟ੍ਰੇਡਿੰਗ

0
1636

ਮੁੰਬਈ. ਕੋਰੋਨਾਵਾਇਰਸ ਦੇ ਖੋਫ ਦੇ ਚੱਲਦਿਆਂ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਬਾਜਾਰ ਵਿੱਚ ਓਪਨਿੰਗ ਸੇਸ਼ਨ ਵਿੱਚ ਹੀ ਇੰਨੀ ਤੇਜ਼ ਗਿਰਾਵਟ ਆਈ ਕਿ ਨਿਫਟੀ, ਬੈਂਕ ਨਿਫਟੀ ਤੇ ਸੈੰਨਸੇਕਸ ਨੇ 12 ਸਾਲ ਦੇ ਇਤਿਹਾਸ ਦੇ ਲੋਅਰ ਸਰਕਟ ਨੂੰ ਵੀ ਤੋੜ ਦਿੱਤਾ। ਇਸ ਤੇਜ ਗਿਰਾਵਟ ਕਰਕੇ ਇਤਿਹਾਸ ‘ਚ ਪਹਿਲੀ ਵਾਰ ਬਾਜਾਰ ਚ ਟ੍ਰੇਡਿੰਗ ਨੂੰ 45 ਮਿਨਟ ਲਈ ਰੋਕ ਦਿੱਤਾ ਗਿਆ।

ਸਵੇਰੇ 9.15 ਵਜੇ ਬਾਜਾਰ ਖੁਲਦੇਆਂ ਹੀ ਮਾਰਕਿਟ ਚ ਬਹੁਤ ਹੀ ਤੇਜੀ ਨਾਲ ਗਿਰਾਵਟ ਆਈ। ਇਸ ਤੇਜ ਗਿਰਾਵਟ ਦੇ ਕਰਕੇ ਸ਼ੇਅਰ ਮਾਰਕੇਟ ਦੇ ਸਾਰੇ ਸੇਗਮੇਂਟ ‘ਚ ਟ੍ਰੇਡਿੰਗ ਨੂੰ 20 ਮਿਨਟ ਬਾਅਦ 9.25 ਵਜੇ ਰੋਕ ਲਗਾ ਦਿੱਤੀ ਗਈ। ਮਾਰਕਿਟ ਦਾ ਪ੍ਰੀ ਉਪਨਿੰਗ ਸੇਸ਼ਨ 10.20 ਤੇ ਸ਼ੁਰੂ ਹੋਇਆ ਤੇ ਦੋਬਾਰਾ ਟ੍ਰੇਡਿੰਗ ਨੂੰ ਖੋਲਿਆ ਗਿਆ। ਅਜਿਹਾ ਸ਼ੇਅਰ ਮਾਰਕੇਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਓਪਨਿੰਗ ਸੇਸ਼ਨ ਵਿੱਚ ਹੀ ਮਾਰਕੇਟ ‘ਚ ਟ੍ਰੇਡਿੰਗ ਨੂੰ ਰੋਕਿਆ ਗਿਆ ਹੋਵੇ।

ਸਵੇਰੇ 9.25 ਤੱਕ ਸੈੰਨਸੇਕਸ ਵਿਚ 9 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਉਹ 3 ਹਜ਼ਾਰ ਅੰਕ ਤੋਂ ਵੀ ਵੱਧ ਲੁੜਕ ਕੇ 29,687 ’ਤੇ ਪਹੁੰਚ ਗਿਆ। ਨਿਫਟੀ ਵੀ 10 ਫੀਸਦੀ ਤੋਂ ਵੱਧ ਦੀ ਗਿਰਾਵਟ ਦੇ ਨਾਲ 966 ਅੰਕ ਲੁੜਕ ਕੇ 8,624 ’ਤੇ ਪਹੁੰਚ ਗਿਆ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।