ਜਵਾਈ ਨੇ ਮਾਮੂਲੀ ਵਿਵਾਦ ਕਾਰਨ ਦੋਸਤਾਂ ਸਮੇਤ ਸਹੁਰੇ ਤੇ ਸਾਲੇ ‘ਤੇ ਕੀਤਾ ਹਮਲਾ, ਖੋਹੀ ਨਕਦੀ

0
544


ਅੰਮ੍ਰਿਤਸਰ | ਲਾਗੋਰੀ ਗੇਟ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਜਵਾਈ ਨੇ ਦੋਸਤਾਂ ਨਾਲ ਮਿਲ ਕੇ ਸਹੁਰੇ ਘਰ ‘ਚ ਭੰਨਤੋੜ ਕੀਤੀ। ਉਸ ਨੇ ਸਾਲੇ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਸਾਥੀਆਂ ਸਮੇਤ ਸਾਡੇ ‘ਤੇ ਹਮਲਾ ਕਰਕੇ ਸਾਡੇ ਲੜਕੇ ਨੂੰ ਜ਼ਖਮੀ ਕੀਤਾ ਹੈ, ਉਹ ਸਾਡਾ ਜਵਾਈ ਹੈ।


ਸਾਡੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲਦੀ ਪਈ ਸੀ, ਜਿਸ ਕਾਰਨ ਜਵਾਈ ਨੇ ਸਾਡੇ ‘ਤੇ ਹਮਲਾ ਕਰ ਦਿੱਤਾ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਨੇ ਕਿਹਾ ਕਿ ਅਸੀਂ ਸ਼ਿਕਾਇਤ ਦੀ ਜਾਂਚ ਕਰਕੇ ਕਾਰਵਾਈ ਕਰਾਂਗੇ।