ਸੂਰਿਆ ਐਨਕਲੇਵ ਦੀ ਗੁਰੂ ਗੋਬਿੰਦ ਸਿੰਘ ਐਵੀਨਿਊ ਸੜਕ ਦੇ ਸੀਵਰੇਜ ਦਾ ਪਾਣੀ ਫਿਰ ਆਇਆ ਬਾਹਰ, ਮੇਅਰ ਰਾਜਾ ਨੂੰ ਨਹੀਂ ਕੋਈ ਖ਼ਬਰ

0
452

 
ਜਲੰਧਰ . ਮਾਨਸੂਨ ਸ਼ੁਰੂ ਹੋ ਗਿਆ ਹੈ ਪਰ ਅਜੇ ਤਕ ਸੂਰਿਆ ਐਨਕਲੇਵ ਦੇ ਪਿੱਛੇ ਪੈਂਦੇ ਇਲਾਕੇ ਦੀਆਂ ਸੜਕਾਂ ਤੇ ਸੀਵਰੇਜ ਦਾ ਪਾਣੀ ਉਵੇਂ ਹੀ ਤੁਰਿਆ ਫਿਰਦਾ ਹੈ। ਮੀਂਹ ਕਾਰਨ ਇਹ ਪਾਣੀ ਹੋਰ ਵੀ ਇਕੱਠਾ ਹੁੰਦਾ ਜਾ ਰਿਹਾ ਹੈ, ਸ਼ਹਿਰ ਦੇ ਲੋਕ ਪਾਣੀ ਵਿਚੋਂ ਦੀ ਲੰਘਣ ਲਈ ਮਜਬੂਰ ਹਨ। ਇਹ ਸੀਵਰੇਜ ਦੇ ਪਾਣੀ ਦਾ ਵਹਾਅ ਛੇਵੀਂ ਵਾਰ ਉੱਭਰ ਆਇਆ ਹੈ। ਹੁਣ ਬਰਸਾਤ ਦੇ ਦਿਨਾਂ ਵਿਚ ਸਮੱਸਿਆ ਹੋਰ ਵੀ ਵੱਧਣ ਵਾਲੀ ਹੈ। ਕੋਰੋਨਾ ਕਾਰਨ ਲੋਕ ਪਰੇਸ਼ਾਨ ਹਨ, ਹੁਣ ਉਹਨਾਂ ਨੂੰ ਇਸ ਗੰਦੇ ਪਾਣੀ ਤੋਂ ਡੇਂਗੂ, ਮਲੇਰੀਏ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗ ਪਿਆ ਹੈ।

https://www.facebook.com/watch/?v=316846922836594

ਮੇਅਰ ਜਗਦੀਸ਼ ਰਾਜਾ ਦੇ ਚਾਰ ਦਿਨ ਮਹੀਨਿਆਂ ਨਾਲ ਦੇ

ਇਸ ਬਾਰੇ ਮੇਅਰ ਜਗਦੀਸ਼ ਰਾਜ ਰਾਜਾ ਨਾਲ ਜਦੋਂ ਪਹਿਲਾਂ ਗੱਲ ਕੀਤੀ ਤਾਂ ਉਹਨਾਂ ਕਿਹਾ ਸੀ ਲੋਕਾਂ ਦੁਆਰਾ ਪਾਣੀ ਬੇਲੋੜਾਂ ਡੋਲ੍ਹਿਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਵਿਚ ਆਪਣੀਆਂ ਕਾਰਾਂ ਧੌਂਦੇ ਹਨ। ਕੋਈ ਵੀ ਪਾਣੀ ਦੀ ਸੰਭਾਲ ਕਰਨ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਸੀ ਕਿ ਮੈਂ ਮਜ਼ਦੂਰ ਲਾ ਦਿੱਤੇ ਹਨ ਇਕ-ਅੱਧੇ ਦਿਨ ਵਿਚ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ, ਤੇ ਉਹਨਾਂ ਨੇ ਉਸ ਵੇਲੇ ਪੰਜਾਬੀ ਬੁਲੇਟਿਨ ਨਾਲ ਕਰਦਿਆਂ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਦਫਤਰ ਆ ਕੇ ਗੱਲ ਕਰੋ। ਹੁਣ ਜਦੋਂ ਮੀਂਹ ਪੈਣ ਤੋਂ ਬਾਅਦ ਸੀਵਰੇਜ ਦਾ ਪਾਣੀ ਫਿਰ ਓਵਰਫਲੋ ਹੋ ਰਿਹਾ ਹੈ ਤਾਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ SMS ਕਰ ਦਿਓ ਮੈਂ ਠੀਕ ਕਰਵਾ ਦਿੰਦਾ ਹਾਂ। ਮੇਅਰ ਰਾਜਾ ਦੇ ਚਾਰ ਦਿਨ ਮਹੀਨਿਆਂ ਨਾਲ ਦੇ ਹਨ, ਉਹ ਚਾਰ ਦਿਨ ਦਾ ਕਹਿ ਕੇ ਕੰਨਾਂ ਪਿੱਛੇ ਗੱਲ ਮਾਰ ਦਿੰਦੇ ਨੇ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।