ਸਕੂਲ ਟੀਚਰ ਵਿਦਿਆਰਥਣ ਨੂੰ ਵਿਖਾਉਂਦਾ ਸੀ ਬਲੂ ਫਿਲਮਾਂ, ਲੋਕਾਂ ਨੇ ਟੀਚਰ ਦਾ ਮੂੰਹ ਕਾਲਾ ਕਰਕੇ ਕੁੱਟਿਆ

0
7083

ਕਪੂਰਥਲਾ | ਫਗਵਾੜਾ ਦੇ ਇੱਕ ਸਕੂਲ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿੱਜੀ ਸਕੂਲ ਦੇ ਟੀਚਰ ਉੱਤੇ ਇਲਜਾਮ ਲੱਗਿਆ ਕਿ ਉਹ ਇੱਕ ਵਿਦਿਆਰਥਣ ਨੂੰ ਬਲੂ ਫਿਲਮਾਂ ਵਿਖਾਉਂਦਾ ਹੈ। ਸਕੂਲ ਪਹੁੰਚੇ ਵਿਦਿਆਰਥਣ ਦੇ ਪੇਰੇਂਟਸ ਅਤੇ ਲੋਕਾਂ ਨੂੰ ਟੀਚਰ ਦਾ ਮੂੰਹ ਕਾਲਾ ਕਰਕੇ ਛਿੱਤਰ ਪਰੇਡ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਟੀਚਿੰਗ ਪ੍ਰੋਫੈਸ਼ਨ ਨੂੰ ਤਾਰ-ਤਾਰ ਕਰਨ ਦੀ ਇਹ ਘਟਨਾ ਫਗਵਾੜਾ ਦੇ ਇੱਕ ਨਿੱਜੀ ਸਕੂਲ ਦੀਆਂ ਹਨ। ਸਕੂਲ ਦੀ ਇੱਕ ਵਿਦਿਆਰਥਣ ਦੇ ਪੇਰੇਂਟਸ ਨੇ ਸਕੂਲ ਪਹੁੰਚ ਕੇ ਅਧਿਆਪਕ ਉੱਤੇ ਬੱਚੀ ਨਾਲ ਛੇੜਛਾੜ ਦੇ ਗੰਭੀਰ ਇਲਜਾਮ ਲਗਾਏ। ਵਿਦਿਆਰਥਣ ਨੇ ਘਰ ਜਾ ਕੇ ਦੱਸਿਆ ਸੀ ਕਿ ਟੀਚਰ ਉਸ ਨੂੰ ਬਲੂ ਫਿਲਮ ਵਿਖਾਉਂਦਾ ਹੈ। ਇਸ ਤੋਂ ਬਾਅਦ ਸਾਰੇ ਸਕੂਲ ਪਹੁੰਚੇ ਸਨ।

ਸਕੂਲ ਪਹੁੰਚੇ ਪੇਰੇਂਟਸ ਨੇ ਅਧਿਆਪਕ ਨੂੰ ਫੜ੍ਹ ਲਿਆ ਅਤੇ ਉਸ ਦਾ ਮੂੰਹ ਕਾਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਛਿੱਤਰ ਪਰੇਡ ਵੀ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਧਿਆਪਕ ਨੂੰ ਲੋਕਾਂ ਤੋਂ ਛੁਡਾਇਆ।

ਵਿਦਿਆਰਥਣ ਦੇ ਪੇਰੇਂਟਸ ਦਾ ਕਹਿਣਾ ਹੈ ਕਿ ਅਰੋਪੀ ਟੀਚਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਅੱਜ-ਕੱਲ ਸਕੂਲ ਵਿੱਚ ਟਿਊਸ਼ਨ ਦੇ ਬਹਾਨੇ ਉਹ ਬੱਚੀ ਨੂੰ ਗਲਤ ਵੀਡੀਓ ਵਿਖਾਉਂਦਾ ਸੀ।

ਵੇਖੋ ਵੀਡੀਓ

ਸਕੂਲ ਪ੍ਰਿੰਸੀਪਲ ਕੁਸੁਮ ਨੇ ਦੱਸਿਆ ਕਿ ਅਧਿਆਪਕ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ।

ਐੱਸ.ਐਚ.ਓ ਥਾਣਾ ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਕੂਲ ਪਹੁੰਚੇ ਤਾਂ ਉੱਥੇ ਕਾਫੀ ਲੋਕ ਇਕੱਠੇ ਹੋਏ ਸਨ ਤੇ ਅਧਿਆਪਕ ਦਾ ਮੂੰਹ ਕਾਲਾ ਕੀਤਾ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਸਕੂਲ ‘ਚ ਟਿਊਸ਼ਨ ਪੜਾਏ ਜਾਣ ‘ਤੇ ਸਕੂਲ ਖਿਲਾਫ ਕਾਰਵਾਈ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਡੀ.ਓ ਨੂੰ ਸੂਚਿਤ ਕੀਤਾ ਜਾਵੇਗਾ ਤੇ ਸਕੂਲ ਨੂੰ ਲੈ ਕੇ ਜੋ ਕਾਰਵਾਈ ਹੈ ਉਹ ਡੀ.ਓ ਵੱਲੋਂ ਹੀ ਕੀਤੀ ਜਾਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।