ਜਲੰਧਰ ਦੇ ਨਗਰ ਨਿਗਮ ਦਫਤਰ ਦੀ ਛੱਤ ਡਿੱਗੀ, ਜਾਂਚ ਹੋਵੇਗੀ

0
770

ਜਲੰਧਰ | ਸ਼ਹਿਰ ਦੀਆਂ ਇਮਾਰਤਾਂ ਦੀ ਰਖਵਾਲੀ ਦਾ ਜਿੰਮਾ ਜਿਸ ਨਗਰ ਨਿਗਮ ਕੋਲ ਹੈ ਅੱਜ ਉਸ ਦੇ ਕਮਰੇ ਦੀ ਹੀ ਛੱਤ ਡਿੱਗ ਗਈ। ਜਿਸ ਵੇਲੇ ਡਾਊਨ ਸੀਲਿੰਗ ਡਿੱਗੀ ਉੱਥੇ ਕੋਈ ਮੌਜੂਦ ਨਹੀਂ ਸੀ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਨਗਰ ਨਿਗਮ ਦਫਤਰ ਦੀ ਛੱਤ ਡਿਗਣ ਬਾਰੇ ਜਦੋਂ ਜੌਇੰਟ ਕਮਿਸ਼ਨਰ ਹਰਚਰਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮੌਕਾ ਵੇਖਣ ਜਾ ਰਹੇ ਹਨ। ਇਸ ਬਾਰੇ ਬੀਐਂਡਆਰ ਡਿਪਾਰਟਮੈਂਟ ਨੂੰ ਠੀਕ ਕਰਨ ਲਈ ਕਿਹਾ ਜਾਵੇਗਾ। ਡਿਪਾਰਟਮੈਂਟ ਜਾਂਚ ਕਰਕੇ ਪਤਾ ਕਰਕੇ ਕਿ ਕਿਸ ਦੀ ਗਲਤੀ ਕਰਕੇ ਛੱਤ ਡਿੱਗੀ।