ਛਾਪਾ ਮਾਰਨ ਗਈ ਪੁਲਿਸ ਦੀ ਗੱਡੀ ਟਰੱਕ ‘ਚ ਵੱਜੀ, ਮਹਿਲਾ ਥਾਣੇ ਦੀ SHO ਦੀ ਮੌਕੇ ‘ਤੇ ਮੌਤ

0
418

ਪੰਚਕੂਲਾ| ਪੰਚਕੂਲਾ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ, ਮਹਾਰਾਸ਼ਟਰ ਤੋਂ ਰੇਡ ਕਰਕੇ ਵਾਪਸ ਆ ਰਹੀ ਪੰਚਕੂਲਾ ਮਹਿਲਾ ਥਾਣੇ ਦੀ SHO ਦੀ ਗੱਡੀ ਹਰਿਆਣੇ ਲਾਗੇ ਓਵਰਟੇਕ ਕਰਦਿਆਂ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ SHO ਨੇਹਾ ਚੌਹਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਇਸ ਹਾਦਸੇ ਵਿਚ ਪੁਲਿਸ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। SHO ਨੇਹਾ ਚੌਹਾਨ ਆਪਣੇ ਪਿੱਛੇ 3 ਛੋਟੀਆਂ ਬੱਚੀਆਂ ਛੱਡ ਗਈ ਹੈ। ਇਸ ਹਾਦਸੇ ਨਾਲ ਥਾਣੇ ਦਾ ਸਾਰਾ ਸਟਾਫ ਗਮਗੀਨ ਮਾਹੌਲ ਹੈ।