ਨਵੀਂ ਦਿੱਲੀ। ਆਸਟ੍ਰੇਲੀਆ ਦੇ ਕਵੀਂਸਲੈਂਡ ਵਿਚ 2018 ਵਿਚ ਇਕ ਆਸਟ੍ਰੇਲੀਆਈ ਮਹਿਲਾ ਦੇ ਕਤਲ ਮਾਮਲੇ ਦੇ ਆਰੋਪੀ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਵੀਂਸਲੈਂਡ ਸਰਕਾਰ ਨੇ ਉਸਦੀ ਸੂਚਨਾ ਦੇਣ ਲਈ 10 ਲੱਖ ਆਸਟ੍ਰੇਲੀਆ ਡਾਲਰ ਦਾ ਇਨਾਮ ਰੱਖਿਆ ਸੀ। ਦਿੱਲੀ ਦਾ ਪਟਿਆਲਾ ਹਾਊਸ ਕੋਰਟ ਨੇ ਆਰੋਪੀ ਨੂੰ 30 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦੱਸਿਆ ਕਿ ਆਰੋਪੀ ਨੂੰ ਸੀਬੀਆਈ, ਇੰਟਰਪੋਲ ਤੇ ਸਪੈਸ਼ਲ ਸੈੱਲ ਦੀ ਸਾਂਝੀ ਮੁਹਿੰਮ ਵਿਚ ਖੁਫੀਆ ਸੂਚਨਾ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਕਵੀਂਸਲੈਂਡ ਸਰਕਾਰ ਨੇ ਆਰੋਪੀ ਨੂੰ ਗ੍ਰਿਫਤਾਰ ਕਰਨ ਜਾਂ ਉਸਦੀ ਸੂਚਨਾ ਦੇਣ ਵਾਲੇ ਉਤੇ ਹੁਣ ਤੱਕ ਦਾ ਸਭ ਤੋਂ ਜ਼ਿਆਦਾ 10 ਲੱਖ ਆਸਟ੍ਰੇਲੀਆਈ ਡਾਲਰ (5,31 ਕਰੋੜ ) ਇਨਾਮ ਦੇਣ ਦਾ ਐਲਾਨ ਕੀਤਾ ਸੀ। ਰਾਜਵਿੰਦਰ ਸਿੰਘ 2018 ਵਿਚ ਇਕ ਮਹਿਲਾ ਟੋਆ ਕਾਰਡਿੰਗਲੇ ਦੇ ਕਤਲ ਮਾਮਲ ਵਿਚ ਲੋੜੀਂਦਾ ਸੀ।
ਟੋਆ 21 ਅਕਤੂਬਰ 2018 ਨੂੰ ਆਪਣੇ ਕੁੱਤੇ ਨਾਲ ਬੀਚ ਉਤੇ ਘੁੰਮਣ ਗਈ ਸੀ। ਦੋਸ਼ ਹੈ ਕਿ ਉਸ ਸਮੇਂ ਟੋਆ ਉੇਤੇ ਹਮਲਾ ਕਰਕੇ ਉਸਦੀ ਕਤਲ ਕੀਤਾ ਗਿਆ। ਪੁਲਿਸ ਨੇ ਰਾਜਵਿੰਦਰ ਸਿੰਘ ਦੀ ਆਰੋਪੀ ਵਜੋਂ ਪਛਾਣ ਕੀਤੀ ਸੀ। ਰਾਜਵਿੰਦਰ ਸਿੰਘ ਇਕ ਹਸਪਤਾਲ ਵਿਚ ਨੌਕਰੀ ਕਰਦਾ ਸੀ। ਆਰੋਪੀ ਅੰਮ੍ਰਿਤਸਰ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਸੀ। ਉਹ ਕਤਲ ਦੇ ਦੋ ਦਿਨ ਬਾਅਦ ਆਪਣੀ ਪਤਨੀ, ਤਿੰਨ ਬੱਚਿਆਂ ਤੇ ਨੌਕਰੀ ਛੱਡ ਕੇ ਭਾਰਤ ਆ ਗਿਆ ਸੀ।





































