ਪੰਜਾਬ ਸਰਕਾਰ ਨੂੰ ਡਾ. ਮਨਮੋਹਨ ਸਿੰਘ ਕੋਰੋਨਾ ਸੰਕਟ ਤੋਂ ਬਾਅਦ ਸੂਬੇ ਦੀ ਆਰਥਿਕਤਾ ਨੂੰ ਦੋਬਾਰਾ ਸੁਰਜੀਤ ਕਰਨ ਲਈ ਦੇਣਗੇ ਸੇਧ

0
1465

ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਨੇ ਦੇਸ਼ ਦੇ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਉਹਨਾਂ ਨੇ ਕੋਰੋਨਾ ਕਾਰਨ ਪੰਜਾਬ ਦੀ ਵਿਗੜੀ ਆਰਥਿਕਤਾ ਲਈ ਇਕ 20 ਮੈਂਬਰੀ ਕਮੇਟੀ ਬਣਾਈ ਹੈ। ਜਿਸਦੀ ਪ੍ਰਧਾਨਗੀ ਮੋਂਟੇਕ ਸਿੰਘ ਆਹਲੂਵਾਲਿਆ ਕਰਨਗੇ।

ਉਨ੍ਹਾਂ ਨੇ ਡਾ. ਮਨਮੋਹਨ ਸਿਘ ਨੂੰ ਵੀ ਇਸ ਕਮੇਟੀ ਦੇ ਮਾਹਿਰਾਂ ਦੇ ਸਮੂਹ ਨਾਲ ਮਿਲ ਕੇ ਪੰਜਾਬ ਦੀ ਆਰਥਿਕਤਾ ਨੂੰ ਪਟਰੀ ਤੇ ਲਿਆਉਣ ਲਈ ਸੇਧ ਦੇਣ ਲਈ ਕਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਡਾ. ਮਨਮੋਹਨ ਸਿੰਘ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਹੈ।

ਅਮੀਂ ਕੋਵਿਡ-19 ਤੋਂ ਬਾਅਦ ਪੰਜਾਬ ਨੂੰ ਆਰਥਿਕ ਵਿਕਾਸ ਦੇ ਰਾਹ ਤੇ ਹੋਰ ਮਜਬੂਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਤੇ ਅਸੀਂ ਡਾ. ਮਨਮੋਹਨ ਸਿੰਘ ਦੀ ਰਹਿਨੁਮਾਈ ਹੇਠ ਦੋਬਾਰਾ ਇਸ ਪਾਸੇ ਧਿਆਨ ਕੇਂਦਰਿਤ ਕਰ ਸਕਾਂਗੇ।