ਪੜ੍ਹਾਈ ਦੇ ਪ੍ਰੈਸ਼ਰ ਨੇ ਲਈ ਵਿਦਿਆਰਥਣ ਦੀ ਜਾਨ ! 7 ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

0
579
sucide

ਦਿੱਲੀ, 26 ਅਕਤੂਬਰ | ਓਖਲਾ ਇਲਾਕੇ ‘ਚ 17 ਸਾਲਾ ਵਿਦਿਆਰਥੀ ਨੇ 7 ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਘਟਨਾ ਵੀਰਵਾਰ ਦੁਪਹਿਰ 1:50 ਵਜੇ ਦੀ ਹੈ। ਲੜਕੀ ਓਖਲਾ ਮੇਨ ਬਾਜ਼ਾਰ ‘ਚ ਰਹਿੰਦੀ ਸੀ।

ਲੜਕੀ 12ਵੀਂ ਪਾਸ ਕਰਕੇ ਜੇਈਈ ਦੀ ਤਿਆਰੀ ਕਰ ਰਹੀ ਸੀ। ਉਸ ਨੇ ਇੱਕ ਸੁਸਾਈਡ ਨੋਟ ਛੱਡਿਆ ਜਿਸ ਵਿਚ ਉਸ ਨੇ ਲਿਖਿਆ ਕਿ ਉਹ ਪੜ੍ਹਾਈ ਦਾ ਦਬਾਅ ਬਰਦਾਸ਼ਤ ਨਹੀਂ ਕਰ ਸਕਦੀ। ਪਰਿਵਾਰ ਨੂੰ ਉਸ ਤੋਂ ਬਹੁਤ ਉਮੀਦਾਂ ਸਨ ਪਰ ਉਹ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੀ।

ਖੁਦਕੁਸ਼ੀ ਕਰਨ ਵਾਲੀ ਲੜਕੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਵੀਡੀਓ ਇਮਾਰਤ ਦੇ ਗੇਟ ‘ਤੇ ਲੱਗੇ ਕੈਮਰੇ ‘ਚ ਰਿਕਾਰਡ ਕੀਤੀ ਗਈ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਗਲੀ ‘ਚੋਂ ਬਾਹਰ ਆ ਰਹੇ ਸਨ। ਫਿਰ ਕੁੜੀ ਨੇ ਸੱਤ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ। ਹੇਠਾਂ ਡਿੱਗਦੇ ਹੀ ਲੜਕੀ ਦੀ ਮੌਤ ਹੋ ਜਾਂਦੀ ਹੈ।

ਇਸ ਤੋਂ ਬਾਅਦ ਉੱਥੋਂ ਲੰਘ ਰਹੇ ਲੋਕ ਤੁਰੰਤ ਲੜਕੀ ਕੋਲ ਪਹੁੰਚ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)