ਬਟਾਲਾ ‘ਚ ਲੁਟੇਰਿਆਂ ਪਿੱਛੇ ਲੱਗੀ ਪੁਲਿਸ ‘ਤੇ ਤਾਬੜਤੋੜ ਫਾਇਰਿੰਗ, ਕਾਂਸਟੇਬਲ ਗੰਭੀਰ ਰੂਪ ‘ਚ ਜ਼ਖਮੀ

0
1559

ਬਟਾਲਾ | ਬਟਾਲਾ ਦੇ ਕਸਬਾ ਫਤਿਹਗੜ੍ਹ ਚੂੜੀਆਂ ‘ਚ ਪਿੰਡ ਸੰਗਤਪੁਰਾ ਵਿਚ ਬੀਤੀ ਦੇਰ ਰਾਤ ਲੁਟੇਰਾ ਗੈਂਗ ਅਤੇ ਫਤਿਹਗੜ੍ਹ ਚੂੜੀਆਂ ਪੁਲਿਸ ਦੌਰਾਨ ਹੋਏ ਮੁਕਾਬਲੇ ਵਿਚ ਪੁਲਿਸ ਟੀਮ ਦਾ ਕਾਂਸਟੇਬਲ ਜੁਗਰਾਜ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਆਹਮੋ-ਸਾਹਮਣੇ ਚੱਲੀਆਂ 30 ਦੇ ਕਰੀਬ ਗੋਲੀਆਂ ਵਿਚ ਜ਼ਖਮੀ ਜੁਗਰਾਜ ਸਿੰਘ ਅੰਮ੍ਰਿਤਸਰ ਫੋਰਟਿਸ ਹਸਪਤਾਲ ਵਿਖੇ ਇਲਾਜ ਅਧੀਨ ਹੈ। ਚਾਰ ਲੁਟੇਰਾ ਗੈਂਗ ਮੈਂਬਰਾਂ ਵਿਚੋ 2 ਪੁਲਿਸ ਨੇ ਕਾਬੂ ਕੀਤੇ ਹਨ। 2 ਹਨੇਰੇ ਦਾ ਫਾਇਦਾ ਲੈਂਦੇ ਫਰਾਰ ਹੋ ਗਏ।

ਵੇਖੋ ਵੀਡੀਓ