ਮੋਗਾ | ਪਿੰਡ ਮੈਹਰੋਂ ਦੀ ਰਹਿਣ ਵਾਲੀ ਹਰਜੀਤ ਕੌਰ ਉਰਫ ਮਾਹੀ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ ਗੁਰੀ ਨਾਲ ਹੋਇਆ ਸੀ। ਹਰਜੀਤ ਕੌਰ ਉਰਫ ਮਾਹੀ, ਸ਼ਹਿਰ ਦੇ ਨਿਊ ਟਾਊਨ ਵਿਚ ਪਾਰਲਰ-ਕਮ-ਸੈਲੂਨ ਵਿਚ ਉਸ ਨੇ ਵਿਆਹ ਦਾ ਮੇਕਅੱਪ ਕਰਵਾਇਆ ਸੀ। 4 ਸਾਲਾਂ ਤੋਂ ਉਸੇ ਪਾਰਲਰ ਦੀ ਅਕਸਰ ਗਾਹਕ ਵਜੋਂ ਆਉਂਦੀ ਸੀ। 15 ਦਿਨ ਪਹਿਲਾਂ ਵੀ ਉਹ ਆਪਣੀ ਨਣਾਨ ਦੇ ਵਿਆਹ ਲਈ ਬੁਕਿੰਗ ਕਰਵਾਉਣ ਆਈ।
ਪਾਰਲਰ ਵਿਚ ਲੜਕੀ ਸਾਲ ਪਹਿਲਾਂ ਤਿਆਰ ਹੋਈ ਸੀ। ਉਸੇ ਪਾਰਲਰ ਸੰਚਾਲਕ ਤੋਂ ਪਤੀ ਨਾਲ ਮਿਲ ਕੇ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰ ਵਾਂਗ ਕਾਲ ਕਰਕੇ ਫਿਰੌਤੀ ਮੰਗੀ। ਪੁਲਿਸ ਨੇ ਮਾਮਲੇ ਦੇ ਮੁਖ ਦੋਸ਼ੀ ਪਤੀ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕਰ ਲਿਆ ਹੈ, ਜਦਕਿ ਪਤਨੀ ਅਜੇ ਫਰਾਰ ਹੈ।
ਆਰੋਪੀ ਗੁਰਵਿੰਦਰ ਸਿੰਘ ਦੀ ਭੈਣ ਦਾ ਕੁਝ ਸਮੇਂ ਬਾਅਦ ਵਿਆਹ ਹੋਣ ਜਾ ਰਿਹਾ ਹੈ। 28 ਜਨਵਰੀ ਨੂੰ ਜਿਸ ਦਿਨ ਹਰਜੀਤ ਕੌਰ ਆਪਣੀ ਨਣਾਨ ਦੇ ਮੇਕਅੱਪ ਦੀ ਬੁਕਿੰਗ ਕਰਵਾਉਣ ਲਈ ਪਾਰਲਰ ਗਈ ਸੀ, ਉਸ ਤੋਂ ਅਗਲੇ ਹੀ ਦਿਨ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਧਮਕੀ ਭਰਿਆ ਵਟਸਐਪ ਮੈਸੇਜ ਭੇਜਿਆ ਤੇ ਕਿਹਾ ਕਿ ਉਹ ਇਸ ਸਮੇਂ ਸੰਗਰੂਰ ਜੇਲ੍ਹ ਵਿਚ ਹੈ, ਜੇਕਰ ਉਹ ਕੋਈ ਨੁਕਸਾਨ ਨਹੀਂ ਚਾਹੁੰਦਾ ਤਾਂ ਉਸਨੂੰ ਡੇਢ ਲੱਖ ਰੁਪਏ ਤੁਰੰਤ ਦੇ ਦਿਓ।
ਵਿਦੇਸ਼ੀ ਨੰਬਰ ਤੋਂ ਆ ਰਹੇ ਵਟਸਐਪ ਮੈਸੇਜ ਤੋਂ ਪਾਰਲਰ ਸੰਚਾਲਕ ਅਤੇ ਉਸ ਦਾ ਪੂਰਾ ਪਰਿਵਾਰ ਘਬਰਾ ਗਿਆ, ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪਾਰਲਰ ਸੰਚਾਲਕ ਨੂੰ ਕਿਸੇ ‘ਤੇ ਕੋਈ ਸ਼ੱਕ ਨਾ ਹੋਣ ‘ਤੇ ਐਸਐਸਪੀ ਨੇ ਤੁਰੰਤ 2 ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸਾਊਥ ਸਿਟੀ ਥਾਣੇ ਦੇ ਨਾਲ-ਨਾਲ ਸੀਆਈਏ ਸਟਾਫ਼ ਮੋਗਾ ਪੁਲਿਸ ਨੂੰ ਸੌਂਪ ਦਿੱਤੀਆਂ। ਪੁਲਿਸ ਨੇ ਜਾਂਚ ਕਰਦੇ ਹੋਏ ਜਿਸ ਨੰਬਰ ਤੋਂ ਮੈਸੇਜ ਆਇਆ ਸੀ, ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਸੇਜ ਤਰਨਤਾਰਨ ਤੋਂ ਭੇਜਿਆ ਗਿਆ ਸੀ।