2 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਦਰਦਨਾਕ ਅੰਤ, ਪੇਕੇ ਘਰ ਕਰਵਾ ਚੌਥ ਮਨਾਉਣ ਆਈ ਵਿਆਹੁਤਾ ਨੇ ਲਿਆ ਫਾਹ

0
235
sucide

ਲੁਧਿਆਣਾ, 15 ਅਕਤੂਬਰ | ਪੰਸਾਰੀ ਚੌਕ ਨੇੜੇ ਆਪਣੇ ਨਾਨਕੇ ਘਰ ਆਈ ਨਵ-ਵਿਆਹੀ ਅੰਜਲੀ (19) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਐੱਸਐੱਚਓ ਕਰਨੈਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ ਪਰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਕ ਅੰਜਲੀ ਸੋਸ਼ਲ ਮੀਡੀਆ ਰਾਹੀਂ ਸ਼ਿਵ ਕੁਮਾਰ ਦਾਸ ਦੇ ਸੰਪਰਕ ‘ਚ ਆਈ ਸੀ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਅਗਸਤ ‘ਚ ਉਨ੍ਹਾਂ ਦਾ ਵਿਆਹ ਕਰਵਾਇਆ ਸੀ। ਉਹ ਆਪਣੇ ਪਤੀ ਨਾਲ ਤਪਾ ਵਿਖੇ ਰਹਿੰਦੀ ਸੀ ਅਤੇ 8 ਅਕਤੂਬਰ ਨੂੰ ਦੁਸਹਿਰਾ ਅਤੇ ਕਰਵਾ ਚੌਥ ਮਨਾਉਣ ਲਈ ਮਾਛੀਵਾੜਾ ਸਥਿਤ ਆਪਣੇ ਪੇਕੇ ਘਰ ਆਈ ਸੀ। ਅੰਜਲੀ ਦੇ ਪਤੀ ਸ਼ਿਵ ਕੁਮਾਰ ਦਾਸ ਨੇ ਦੱਸਿਆ ਕਿ ਉਹ ਕਮਰੇ ਵਿਚ ਸੌਂ ਰਿਹਾ ਸੀ ਅਤੇ ਕਮਰੇ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਦੂਜੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਅੰਜਲੀ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਹੇਠਾਂ ਲਿਆਂਦਾ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪਤੀ ਸ਼ਿਵ ਕੁਮਾਰ ਦਾਸ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਕੋਈ ਲੜਾਈ ਨਹੀਂ ਹੋਈ ਸੀ। ਪਤੀ ਮੁਤਾਬਕ ਪਤਨੀ ਨੂੰ ਭੂਤ ਚੰਬੜਿਆ ਹੋਇਆ ਸੀ। ਦਰਗਾਹਾਂ ‘ਤੇ ਜਾ ਕੇ ਇਲਾਜ ਵੀ ਕਰਵਾਇਆ। ਮਾਂ ਨੇ ਦੱਸਿਆ ਕਿ ਉਸ ਦੀ ਲੜਕੀ 8 ਅਕਤੂਬਰ ਨੂੰ ਉਸ ਕੋਲ ਆਈ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ। ਸੋਮਵਾਰ ਨੂੰ ਉਹ ਕੰਮ ‘ਤੇ ਗਈ ਹੋਈ ਸੀ ਅਤੇ ਦੁਪਹਿਰ ਬਾਅਦ ਜਦੋਂ ਉਹ ਆਈ ਤਾਂ ਦੇਖਿਆ ਕਿ ਉਸ ਦੀ ਲੜਕੀ ਨੇ ਫਾਹਾ ਲੈ ਲਿਆ ਸੀ।

ਵਿਆਹ ਤੋਂ ਬਾਅਦ ਨਵੀਂ ਵਿਆਹੀ ਅੰਜਲੀ ਦਾ ਇਹ ਪਹਿਲਾ ਕਰਵਾ ਚੌਥ ਸੀ, ਇਸ ਲਈ ਉਹ ਤਿਆਰੀਆਂ ‘ਚ ਰੁੱਝੀ ਹੋਈ ਸੀ। ਅੰਜਲੀ ਬਜ਼ਾਰ ਗਈ ਅਤੇ ਕਰਵਾ ਚੌਥ ਲਈ ਚੂੜੀਆਂ, ਗਹਿਣੇ ਅਤੇ ਸਿੰਦੂਰ ਖਰੀਦੀ, ਜੋ ਉਸ ਦੇ ਕਮਰੇ ਵਿਚ ਪਏ ਸਨ।