ਤੇਜ਼ ਰਫਤਾਰ ਵਾਹਨ ਦੀ ਚਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਦੀ ਦਰਦਨਾਕ ਮੌਤ

0
558

ਲੁਧਿਆਣਾ : ਸਥਾਨਕ ਚੰਡੀਗੜ੍ਹ ਰੋਡ ਸਥਿਤ ਪਿੰਡ ਜੰਡਿਆਲੀ ਮੇਨ ਰੋਡ ‘ਤੇ ਤੇਜ਼ ਰਫਤਾਰ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਿ ਨਾਥ ਗੁਪਤਾ 42 ਦੇ ਰੂਪ ਵਿਚ ਹੋਈ ਹੈ। ਉਕਤ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਦੇ ਬਿਆਨਾਂ ਉਪਰ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਰਾਮ ਪ੍ਰਵੇਸ਼ ਸ਼ਾਹ ਮੁਤਾਬਕ ਉਸ ਦੇ ਚਾਚੇ ਦਾ ਲੜਕਾ ਹਰੀਨਾਥ ਗੁਪਤਾ ਆਪਣੇ ਐਕਟਿਵਾ ਤੇ ਸਵਾਰ ਹੋ ਕੇ ਜੰਡਿਆਲੀ ਤੋਂ ਕੁਹਾੜਾ ਸਾਈਡ ਵੱਲ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਹਰਿ ਨਾਥ ਜਦੋ ਜੰਡਿਆਲੀ ਰੋਡ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਐਕਟਿਵਾ ਸਵਾਰ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਜਿਸ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਹਾਸਪਤਾਲ ਚੰਡੀਗੜ੍ਹ ਲਿਆਂਦਾ ਗਿਆ ਜਿਥੇ ਤਿੰਨ ਦਿਨ ਜੇਰੇ ਇਲਾਜ ਰਹਿਣ ਮਗਰੋਂ ਉਸ ਦਾ ਭਰਾ ਦਮ ਤੋੜ ਗਿਆ