ਜਲੰਧਰ . ਜ਼ਿਲ੍ਹੇ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਗੋਪਾਲ ਨਗਰ ਵਿਚ ਸਥਿਤ ਬੱਤਰਾ ਪੈਲੇਸ ਦੇ ਮਾਲਕ ਹੀਰਾ ਬੱਤਰਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹੀਰਾ ਬੱਤਰਾ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਦੇ ਮੁਤਾਬਿਕ ਗੋਪਾਲ ਨਗਰ ਵਿਚ ਸਥਿਤ ਬੱਤਰਾ ਪੈਲੇਸ ਦੇ ਮਾਲਕ ਹੀਰਾ ਬੱਤਰਾ ਨੇ ਸ਼ਨੀਵਾਰ ਦੁਪਹਿਰ ਬਾਅਦ ਜ਼ਹਰੀਲੀ ਵਸਤੂ ਖਾ ਲਈ ਹੈ। ਜਿਸ ਕਰਕੇ ਉਹਨਾਂ ਦੀ ਹਾਲਤ ਵਿਗੜ ਗਈ ਹੈ।
ਹੀਰਾ ਬੱਤਰਾ ਨੂ ਕਪੂਰਥਲਾ ਚੌਕ ਦੇ ਨੇੜੇ ਇਕ ਪ੍ਰਾਇਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਨੰਬਰ-2 ਦੀ ਪੁਲਿਸ ਪਹੁੰਚ ਗਈ।
ਐਸਐਚਓ ਜਤਿੰਦਰ ਦਾ ਕਹਿਣਾ ਹੈ ਕਿ ਹੀਰਾ ਬੱਤਰਾ ਦੀ ਹਾਲਤ ਅਜੇ ਠੀਕ ਨਹੀਂ ਹੈ। ਐਸਐਚਓ ਦੇ ਦੱਸਿਆ ਕਿ ਖੁਦਕੁਸ਼ੀ ਕਰਨ ਦਾ ਕਾਰਨ ਹੀਰਾ ਬੱਤਰਾ ਤੇ ਉਸ ਦੇ ਭਰਾ ਵਿਚਾਲੇ ਕੋਈ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ।
ਹੀਰਾ ਬੱਤਰਾ ਦੀ ਹਾਲਤ ਠੀਕ ਹੋਣ ਤੋਂ ਬਾਅਦ ਬਿਆਨ ਲਏ ਜਾਣਗੇ, ਫਿਰ ਹੀ ਕੋਈ ਕਾਰਵਾਈ ਹੋਵੇਗੀ।