ਬਿਜਲੀ ਚੋਰੀ ਫੜਨ ਗਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾ ਲਿਆ ਬੰਧਕ

0
1043

ਤਰਨਤਾਰਨ | ਬਾਰਡਰ ਜ਼ੋਨ ਦੇ ਪਿੰਡ ਤਲਵੰਡੀ ਬੁੱਧ ਸਿੰਘ ਵਿਚ ਬਿਜਲੀ ਚੋਰੀ ਫੜਨ ਲਈ ਗਏ ਬਿਜਲੀ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਨੇ ਬੰਧਕ ਬਣਾ ਲਿਆ। ਨਾਲ ਆਏ ਪੁਲਿਸ ਮੁਲਾਜ਼ਮਾਂ ਨੂੰ ਵੀ ਬੰਨ੍ਹ ਲਿਆ। ਜਾਬ ਸਰਕਾਰ ਨੇ 600 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਹੈ ਪਰ ਪਿੰਡਾਂ ਵਿੱਚ ਅਜੇ ਵੀ ਬਿਜਲੀ ਚੋਰੀ ਹੋ ਰਹੀ ਹੈ।

ਇਨਫੋਰਸਮੈਂਟ ਟੀਮ ਨੂੰ 2 ਗੱਡੀਆਂ ਆਪਣੀਆਂ ਪਿੰਡ ਵਿਚ ਛੱਡਣੀਆਂ ਪਈਆਂ ਅਤੇ ਪੁਲਿਸ ਉਨ੍ਹਾਂ ਨੂੰ ਆਪਣੇ ਵਾਹਨਾਂ ਵਿਚ ਬਿਠਾ ਕੇ ਪਿੰਡ ਤੋਂ ਬਾਹਰ ਆਈ। ਪੁਲਿਸ ਨੇ ਪਾਵਰਕਾਮ ਦੀ ਸ਼ਿਕਾਇਤ ’ਤੇ ਸ਼ਿੰਗਾਰਾ ਸਿੰਘ ਸਮੇਤ 70 ਤੋਂ 80 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਦੋਂ ਟੀਮ ਨੂੰ ਕਿਸਾਨਾਂ ਨੇ ਘੇਰਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਪੱਟੀ ਦੇ ਡੀਐਸਪੀ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਛੁਡਵਾਇਆ।