ਕੋਰੋਨਾ ਮਰੀਜਾਂ ਦੀ ਗਿਣਤੀ ਦਾ ਆਂਕੜਾ ਹੋਇਆ 20,000 ਪਾਰ ,19084 ਹੋਏ ਠੀਕ, 2 ਇਲਾਕੇ ਹੋਏ ਸੀਲ

0
1021

ਜਲੰਧਰ |ਕੋਰੋਨਾ ਮਰੀਜਾਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ ।

ਕੱਲ 21 ਹੋਰ ਲੋਕ ਕੋਰੋਨਾ ਪੋਸਟਿਵ ਸਾਹਮਣੇ ਆਏ ਹਨ ਤੇ 3 ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ ।

ਹੁਣ ਤੱਕ ਕੁੱਲ 483616 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ।

ਜਿਸ ਵਿੱਚੋ 444959 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆ ਚੁੱਕੀ ਹੈ ।

ਤੇ 19084 ਲੋਕ ਡਿਸਚਾਰਜ ਹੋ ਕੇ ਜਾ ਚੁੱਕੇ ਹਨ ।

ਜਿਲ੍ਹੇ ਚ 20019 ਲੋਕ ਕੋਰੋਨਾ ਪੋਸਿਟਿਵ ਸਾਹਮਣੇ ਆ ਚੁੱਕੇ ਹਨ ।

ਤੇ 647 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ ।

ਉਪਕਾਰ ਨਗਰ ਤੇ ਜਲੰਧਰ ਛਾਉਣੀ ਦੇ ਪੰਚਸ਼ੀਲ ਐਵੇਨਿਊ ਤੋਂ 5 ਨਵੇਂ ਕੇਸ ਆਣ ਤੋਂ ਬਾਅਦ ਜਿਲਾ ਪ੍ਰਸਾਸ਼ਨ ਨੇ 2 ਇਲਾਕਿਆਂ ਨੂੰ ਮਾਈਕਰੋ ਕੰਟੈਨਮੈਂਟ ਜ਼ੋਨ ਬਣਾ ਦਿੱਤਾ ਹੈ ।