ਜਲੰਧਰ . ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਕੁਝ ਐਨਆਰਆਈ ਤੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਬਾਹਰੋਂ ਆਉਣ ਵਾਲਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਨ.ਆਰ.ਆਈਜ਼ ਤੇ ਦੂਸਰੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਯਾਤਰਾ ਦੇ 72 ਘੰਟੇ ਪਹਿਲਾਂ ਵੈਬਸਾਈਟ www.newdelhiairport.in ‘ਤੇ ਆਪਣੇ ਬਾਇਓ ਡਾਟੇ ਵਾਲਾ ਫਾਰਮ ਜਮ੍ਹਾ ਕਰਵਾਉਣਾ ਹੋਵੇਗਾ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਇਹ ਅੰਡਰ ਟੇਕਿੰਗ ਦੇਣੀ ਹੋਵੇਗੀ ਕਿ ਉਹ 14 ਦਿਨਾਂ ਤੱਕ ਕੁਆਰੰਟੀਨ ਹੋਣ ਲਾਜ਼ਮੀ ਹੈ। ਇਹਨਾਂ ਦਿਨਾਂ ਦਾ ਸਾਰਾ ਖਰਚਾ ਯਾਤਰੀਆਂ ਦਾ ਆਪਣਾ ਹੋਵੇਗਾ। ਕੁਆਰੰਟੀਨ ਹੋਣ ਤੋਂ ਬਾਅਦ ਯਾਤਰੀਆਂ ਨੂੰ 7 ਦਿਨਾਂ ਲਈ ਹੋਮ ਕੁਆਰੰਟੀਨ ਵੀ ਰਹਿਣਾ ਪਵੇਗਾ। ਉਹਨਾਂ ਨੇ ਕਿਹਾ ਕਿ ਛੋਟ ਗਰਭਵਤੀ, ਪਰਿਵਾਰ ਵਿੱਚ ਕਿਸੇ ਦੀ ਮੌਤ, ਗੰਭੀਰ ਬਿਮਾਰੀ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਮਾਪੇ ਸ਼ਾਮਲ ਹਨ ਵਿੱਚ ਦਿੱਤੀ ਜਾਵੇਗੀ।
ਡੀਸੀ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਯਾਤਰੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਕੁਆਰੰਟੀਨ ਨਹੀਂ ਕੀਤਾ ਜਾਵੇਗਾ। ਯਾਤਰੀਆਂ ਨੂੰ ਯਾਤਰਾ ਤੋਂ 96 ਘੰਟੇ ਪਹਿਲਾਂ ਟੈਸਟ ਕਰਵਾ ਕੇ ਪੋਰਟਲ ਤੇ ਅਪਲੋਡ ਕਰਨਾ ਹੋਵੇਗਾ। ਉਹਨਾਂ ਨੇ ਯਾਤਰੀਆਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਜਿਹਨਾਂ ਵਿਚ ਕੋਈ ਲੱਛਣ ਨਹੀਂ ਪਾਇਆ ਗਿਆ ਉਹ ਥਰਮਲ ਸਕਰੀਨਿੰਗ ਤੋਂ ਪ੍ਰੋਸੈਸ ਤੋਂ ਦੂਰ ਰੱਖਿਆ ਜਾਵੇਗਾ ਤੇ ਉਹ ਭਾਰਤ ਦੀਆਂ ਸਰਹੱਦਾਂ ਰਾਹੀ ਵੀ ਭਾਰਤ ਵਿਚ ਆ ਜਾ ਸਕਦੇ ਹਨ।
ਡੀਸੀ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਆਪਣੇ ਬਾਇਓ ਡਾਟਾ ਦੀ ਰਿਪੋਰਟ ਏਅਰਪੋਰਟ ਜਾਂ ਜਿੱਥੋਂ ਤੁਸੀਂ ਸਫਰ ਕਰਨਾ ਹੈ, ਉੱਥੇ ਆਨਲਾਇਨ ਹੀ ਉਹ ਉਹਨਾਂ ਦੇ ਮੈਨੇਜਮੈਂਟ ਨੂੰ ਦਿਖਾਉਣਾ ਹੋਵੇਗਾ। ਯਾਤਰੀਆਂ ਲਈ ਸੈਨੇਟਾਈਜ਼ ਤੇ ਮਾਸਕ ਜ਼ਰੂਰ ਹਨ।
ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ-ਕਮ-ਨੋਡਲ ਅਫ਼ਸਰ ਦਰਬਾਰਾ ਸਿੰਘ ਨੇ ਦੱਸਿਆ ਕਿ ਸਾਰੇ ਅੰਤਰਰਾਸ਼ਟਰੀ ਯਾਤਰੀ ਪਹੁੰਚਣ ਤੋਂ 15 ਦਿਨਾਂ ਬਾਅਦ ਆਪਣੇ ਪਾਸਪੋਰਟ ਲਈ ਫੋਨ ਨੰ : 0181-2224417, 2224424, 2223426 ‘ਤੇ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਅਪਣੇ ਪਾਸਪੋਰਟ ਦਫ਼ਤਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, 227-228,ਮਾਸਟਰ ਤਾਰਾ ਸਿੰਘ ਨਗਰ ਨੇੜੇ ਹੋਟਲ ਕਮਲ ਪੇਲੈਸ ਚੌਕ ਜਲੰਧਰ ਤੋਂ ਪ੍ਰਾਪਤ ਕਰ ਸਕਦੇ ਹਨ।