ਹੁਸ਼ਿਆਰਪੁਰ | ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ ‘ਚ ਬਸਪਾ ਪ੍ਰਧਾਨ ਅਤੇ ਉਸ ਦੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ ਸ਼ਰੇਆਮ ਗਲੀ ਵਿਚ ਡਾਂਗਾਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ |
ਪੀੜਤ ਔਰਤ ਮਨਜੀਤ ਕੌਰ ਦਾ ਸਿਰਫ਼ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਆਪਣੀ ਸਭ ਤੋਂ ਵੱਡੀ ਲੜਕੀ ਨੂੰ ਕਰਜ਼ਾ ਤੇ ਚੁੱਕ ਦੁਬਈ ਭੇਜ ਦਿੱਤਾ ਅਤੇ ਸਹੁਰਾ ਬਸਪਾ ਆਗੂ ਬਖ਼ਸੀਸ਼ ਸਿੰਘ ਗਾਂਧੀ, ਦਿਓਰ ਪਰਮਿੰਦਰ ਸਿੰਘ ਜੋਹਨੀ, ਸੱਸ ਬਲਜੀਤ ਕੌਰ ਨੇ ਆਪਣੀ ਨੂੰਹ ਨੂੰ ਘਰ ਤੋਂ ਬਾਹਰ ਘੜੀਸ ਕੇ ਗਲੀ ਵਿਚ ਡਾਂਗਾਂ ਨਾਲ ਕੁੱਟਿਆ | ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵੀ ਹਕਰਤ ਵਿਚ ਆ ਗਈ ਅਤੇ ਉਸ ਨੇ ਪੀੜਤ ਮਨਜੀਤ ਕੌਰ ਦੇ ਬਿਆਨਾਂ ‘ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |