ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫ਼ਤਾਰ ਜਗਤਾਰ ਮੂਸਾ ਦੀ ਮਾਂ ਆਈ ਸਾਹਮਣੇ, ਕਿਹਾ- ਮੇਰਾ ਮੁੰਡਾ ਬੇਕਸੂਰ

0
455

ਮਾਨਸਾ| ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਮੂਸਾ ਦੀ ਮਾਤਾ ਅਮਰਜੀਤ ਕੌਰ ਸਾਹਮਣੇ ਆਈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਕੋਈ ਵੀ ਕਸੂਰ ਨਹੀਂ ਅਤੇ ਉਹ ਵਿਦੇਸ਼ ਘੁੰਮਣ ਲਈ ਜਾ ਰਿਹਾ ਸੀ ਅਤੇ 17 ਤਰੀਕ ਨੂੰ ਵਾਪਿਸ ਆਉਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਤਲ ਮਾਮਲੇ ਸਬੰਧੀ ਉਨ੍ਹਾਂ ਤੋਂ ਸੀ.ਆਈ.ਏ. ਸਟਾਫ ਦੇ ਵਿਚ ਪੁੱਛਗਿਛ ਹੋ ਚੁੱਕੀ ਹੈ, ਜਦਕਿ ਉਨ੍ਹਾਂ ਦਾ ਕੋਈ ਵੀ ਦੋਸ਼ ਨਹੀਂ। ਜਗਤਾਰ ਸਿੰਘ ਅਤੇ ਮੇਰੇ ਖਾਤੇ ਵੀ ਚੈੱਕ ਕਰਵਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਿੱਧੂ ਪਰਿਵਾਰ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਝਗੜਾ । ਉਨ੍ਹਾਂ ਦੇ ਬੇਟੇ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ।