ਲੁਧਿਆਣਾ ‘ਚ ਸ਼ਿਵਾ ਸੈਨਾ ਦੇ ਆਗੂਆਂ ਦੇ ਘਰਾਂ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਬਦਮਾਸ਼ ਕਾਬੂ

0
194

ਲੁਧਿਆਣਾ, 5 ਨਵੰਬਰ | ਪਿਛਲੇ 15 ਦਿਨਾਂ ਤੋਂ ਸ਼ਿਵ ਸੈਨਾ ਆਗੂਆਂ ਦੇ ਘਰਾਂ ‘ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਅੱਜ ਸਵੇਰੇ 9.30 ਵਜੇ ਸੀ.ਪੀ ਦਫ਼ਤਰ ਨੇੜੇ ਹਾਲ ਵਿਚ ਪ੍ਰੈਸ ਕਾਨਫਰੰਸ ਕਰਨਗੇ। ਸੂਤਰਾਂ ਮੁਤਾਬਕ ਘਟਨਾ ਤੋਂ ਪਹਿਲਾਂ ਬਦਮਾਸ਼ਾਂ ਨੇ ਹਿੰਦੂ ਨੇਤਾਵਾਂ ਦੇ ਘਰਾਂ ਦੀ ਰੇਕੀ ਕੀਤੀ ਸੀ।

ਪੈਟਰੋਲ ਬੰਬ ਸੁੱਟ ਕੇ ਭੱਜਣ ਵਾਲੇ ਬਾਈਕ ਸਵਾਰ ਵੀ ਸੇਫ ਸਿਟੀ ਕੈਮਰਿਆਂ ‘ਚ ਕੈਦ ਹੋ ਗਏ। ਬਾਈਕ ਦੀ ਦਿੱਖ ਅਤੇ ਨੰਬਰ ਪਲੇਟ ਦੀ ਮਦਦ ਨਾਲ ਪੁਲਿਸ ਨੇ ਨਵਾਂਸ਼ਹਿਰ ਨੇੜਿਓਂ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਲੁਧਿਆਣਾ ‘ਚ ਸ਼ਿਵ ਸੈਨਾ ਦੇ ਦੋ ਨੇਤਾਵਾਂ ‘ਤੇ ਹਮਲਾ ਹੋਇਆ ਹੈ। ਦੋਵਾਂ ਮਾਮਲਿਆਂ ਵਿਚ ਦੋਸ਼ੀ ਵੱਖ-ਵੱਖ ਹਨ। ਇਹ ਬਦਮਾਸ਼ ਜ਼ਿਆਦਾਤਰ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਇਨ੍ਹਾਂ ਲੋਕਾਂ ਦੇ ਪਿੱਛੇ ਕਿਸ ਦਾ ਹੱਥ ਹੈ, ਇਸ ਦਾ ਖੁਲਾਸਾ ਪੁਲਿਸ ਪੁੱਛਗਿੱਛ ਦੌਰਾਨ ਹੋਵੇਗਾ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪਾਕਿਸਤਾਨ ‘ਚ ਲੁਕੇ ਅੱਤਵਾਦੀ ਰਣਜੀਤ ਸਿੰਘ ਉਰਫ਼ ਰਣਜੀਤ ਨੀਟਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)