ਲੁਧਿਆਣਾ ‘ਚ ਨਵ-ਵਿਆਹੁਤਾ ਨੇ ਦਿੱਤੀ ਜਾਨ, ਲੜਕੀ ਵਾਲਿਆਂ ਨੇ ਸਹੁਰਿਆਂ ‘ਤੇ ਲਗਾਏ ਇਹ ਵੱਡੇ ਇਲਜ਼ਾਮ

0
554

ਲੁਧਿਆਣਾ, 5 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ ਨਵ- ਵਿਆਹੁਤਾ ਨੇ ਸ਼ੱਕੀ ਹਾਲਾਤ ਵਿਚ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਨਵਦੀਪ ਕੌਰ ਵਜੋਂ ਹੋਈ ਹੈ। ਪਰਿਵਾਰ ਨੇ ਪੀੜਤਾ ਵੱਲੋਂ ਚੁੱਕੇ ਖੌਫਨਾਕ ਕਦਮ ਲਈ ਉਸ ਦੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਜਿਨ੍ਹਾਂ ਵੱਲੋਂ ਤੰਗ-ਪਰੇਸ਼ਾਨ ਕਰਨ ਕਰਕੇ ਵੂਮਨ ਸੈੱਲ ਵਿਚ ਵੀ ਕੇਸ ਚੱਲ ਰਿਹਾ ਸੀ। ਪੀੜਤਾ ਇਸ ਵੇਲੇ ਆਪਣੇ ਪੇਕੇ ਘਰ ਹੀ ਰਹਿੰਦੀ ਸੀ।

ਵੇਖੋ ਵੀਡੀਓ

https://www.facebook.com/punjabibulletinworld/videos/604839715063176 

ਇਸ ਮੌਕੇ ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜੁਲਾਈ ਮਹੀਨੇ ਵਿਚ ਉਸਦਾ ਵਿਆਹ ਹੋਇਆ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਲੜਕਾ ਦਿਮਾਗੀ ਤੌਰ ਉਤੇ ਬੀਮਾਰ ਰਹਿੰਦਾ ਹੈ ਤੇ ਦਵਾਈਆਂ ਖਾਂਦਾ ਹੈ। ਕੁਝ ਦਿਨ ਪਹਿਲਾਂ ਉਹ ਆਪਣੀ ਬੇਟੀ ਨੂੰ ਘਰ ਲਿਆਏ ਅਤੇ ਉਸ ਤੋਂ ਬਾਅਦ ਵੁਮਨ ਸੈੱਲ ਵਿਚ ਕੇਸ ਚੱਲ ਰਿਹਾ ਸੀ।

ਅੱਜ ਵੂਮੈਨ ਸੈੱਲ ਵਿਚ ਤਰੀਕ ਸੀ ਜਿਥੇ ਉਸ ਨਾਲ ਮਾੜਾ ਵਤੀਰਾ ਹੋਇਆ, ਜਿਸ ਕਾਰਨ ਸਦਮੇ ਵਿਚ ਆ ਕੇ ਉਸ ਨੇ ਘਰ ਆ ਕੇ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀ ਭੈਣ ਘਰ ਪਹੁੰਚੀ ਤਾਂ ਅੰਦਰੋਂ ਗੇਟ ਬੰਦ ਸੀ। ਕਾਫੀ ਦੇਰ ਗੇਟ ਖੜਕਾਉਣ ਤੋਂ ਬਾਅਦ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਲੜਕੇ ਨੇ ਛੱਤ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤ ਨਵ-ਵਿਆਹੁਤਾ ਪਈ ਸੀ। ਉਥੇ ਹੀ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਪੁਲਿਸ ਤੋਂ ਮੰਗ ਕੀਤੀ ਹੈ।