ਫੋਨ ਕਰਕੇ ਲੜਕੀ ਨੂੰ ਸਕੂਲ ਬੁਲਾ ਕੇ ਕੀਤਾ ਗਲਤ ਕੰਮ, ਮਾਸਟਰ ਨੂੰ ਮਿਲੀ 20 ਸਾਲ ਕੈਦ ਦੀ ਸਜ਼ਾ

0
2433

ਮਾਨਸਾ | ਅਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ‘ਚ ਮਾਸਟਰ ਜਗਤਾਰ ਸਿੰਘ ‘ਤੇ ਨਾਬਾਲਗ ਲੜਕੀ ਨਾਲ ਰੇਪ ਦੇ ਆਰੋਪ ‘ਚ ਪੋਕਸੋ ਐਕਟ ਅਧੀਨ ਮੁਕੱਦਮਾ ਚੱਲ ਰਿਹਾ ਸੀ।

ਮਾਮਲੇ ‘ਚ ਆਰੋਪੀ ਖਿਲਾਫ ਸਖਤ ਐਕਸ਼ਨ ਲੈਂਦਿਆਂ ਉਸ ਨੂੰ 20 ਸਾਲ ਦੀ ਸਜ਼ਾ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨਾ ਨਾ ਦੇਣ ‘ਤੇ ਉਸ ਨੂੰ ਇਕ ਸਾਲ ਦੀ ਸਜ਼ਾ ਹੋਰ ਕੱਟਣੀ ਪਏਗੀ।

ਜਾਣਕਾਰੀ ਅਨੁਸਾਰ ਪੀੜਤਾ ਦੇ ਪਿਤਾ ਨੇ 2018 ‘ਚ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੀ ਨਾਬਾਲਗ ਬੇਟੀ ਨੂੰ ਮਾਸਟਰ ਜਗਤਾਰ ਸਿੰਘ ਨੇ ਫੋਨ ਕਰਕੇ ਸਕੂਲ ਬੁਲਾਇਆ ਸੀ।

ਮਾਸਟਰ ਨੇ ਕਿਹਾ ਸੀ ਕਿ ਪੰਚਾਇਤੀ ਚੋਣਾਂ ਦਾ ਕੰਮ ਕਰਨਾ ਹੈ, ਇਸ ਲਈ ਬੇਟੀ ਨੂੰ ਸਕੂਲ ਭੇਜ ਦਿਓ। ਜਦੋਂ ਲੜਕੀ ਸ਼ਾਮ 5 ਵਜੇ ਘਰ ਆਈ ਤਾਂ ਉਹ ਘਬਰਾਈ ਹੋਈ ਸੀ।

ਲੜਕੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਮਾਸਟਰ ਜਗਤਾਰ ਸਿੰਘ ਨੇ ਗਲਤ ਹਰਕਤ ਤੇ ਛੇੜਖਾਨੀ ਕੀਤੀ ਹੈ। ਉਸ ਤੋਂ ਬਾਅਦ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਮਾਸਟਰ ਖਿਲਾਫ ਮਾਮਲਾ ਦਰਜ ਕਰ ਲਿਆ ਸੀ।