ਝਾਰਖੰਡ। ਦੁਮਕਾ ਜਿਲੇ ਵਿਚ ਇਕ ਵਿਆਹੁਤਾ ਔਰਤ ਨੇ ਆਪਣੇ ਗੁਆਂਢੀ ਲੜਕੇ ਨਾਲ ਟਾਈਮ ਪਾਸ ਕਰਨ ਲਈ ਪਿਆਰ ਦਾ ਨਾਟਕ ਸ਼ੁਰੂ ਕਰ ਦਿੱਤਾ, ਇਸ ਦੌਰਾਨ ਜਦੋਂ ਲੜਕਾ ਉਸਦੇ ਪਿਆਰ ਵਿਚ ਪਾਗਲ ਹੋ ਕੇ ਵਿਆਹ ਦੀ ਜਿੱਦ ਕਰਨ ਲੱਗਾ ਤਾਂ ਔਰਤ ਨੇ ਉਸਨੂੰ ਛੱਡ ਦਿੱਤਾ। ਇਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਵਿਆਹੁਤਾ ਦਾ ਕਤਲ ਕਰ ਦਿੱਤਾ। ਪੁਲਿਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ, ਉਹ ਫਰਾਰ ਹੈ।
ਕਾਠੀਕੁੰਡ ਬਲਾਕ ਦੇ ਬਾਘਾਸ਼ੋਲ ਪਿੰਡ ਵਿਚ ਔਰਤ ਨੂੰ ਨੌਜਵਾਨ ਫੁਲੇਸ਼ਵਰ ਮੰਡਲ ਨਾਲ ਪਿਆਰ ਤੋਂ ਬਾਅਦ ਨੌਜਵਾਨ ਇਸ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਾ .ਚਾਹੁੰਦਾ ਸੀ। ਪ੍ਰੇਮਿਕਾ ਅਜੇ ਇਸ ਨਵੇਂ ਰਿਸ਼ਤੇ ਲਈ ਤਿਆਰ ਨਹੀਂ ਸੀ। ਉਸਨੇ ਆਪਣੇ ਪ੍ਰੇਮੀ ਨੂੰ ਮਿਲਣਾ ਬੰਦ ਕਰ ਦਿੱਤਾ। ਗੁੱਸੇ ਵਿਚ ਆਏ ਪ੍ਰੇਮੀ ਨੇ ਆਪਣੇ ਦੋਸਤ ਨਾਲ ਮਿਲ ਕੇ ਉਸਨੂੰ ਮਾਰਨ ਦੀ ਸਾਜਿਸ਼ ਰਚੀ, ਪ੍ਰੇਮਿਕਾ ਦੇ ਮੂੰਹ ਉਤੇ ਪੱਟੀ ਬੰਨ੍ਹ ਕੇ ਉਸਨੂੰ ਮੋਢਿਆਂ ਉਤੇ ਚੁੱਕ ਕੇ ਇਕ ਸੁੰਨਸਾਨ ਇਲਾਕੇ ਵਿਚ ਲੈ ਗਿਆ ਤੇ ਉਸਦੇ ਸਰੀਰ ਦੇ ਕਈ ਹਿੱਸਿਆਂ ਉਤੇ ਚਾਕੂ ਨਾਲ ਵਾਰ ਕੀਤਾ ਤੇ ਫਿਰ ਉਸਦੀ ਧੌਣ ਲਾਹ ਦਿੱਤੀ।