ਫਤਿਹਵੀਰ ਨੂੰ ਬੋਰਵੈੱਲ ‘ਚੋਂ ਕੱਢਣ ਵਾਲਾ ਬੰਦਾ ਪਹੁੰਚਿਆ ਹੁਸ਼ਿਆਰਪੁਰ, ਕਹਿੰਦਾ- 25 ਮਿੰਟ ਦਿਓ ਰਿਤਿਕ ਨੂੰ ਕੱਢੂੰ ਬਾਹਰ

0
6484

ਹੁਸ਼ਿਆਰਪੁਰ | ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।
ਇਸ ਵਿਚਾਲੇ ਸੰਗਰੂਰ ਦੇ ਮੰਗੋਵਾਲ ਪਿੰਡ ਤੋਂ ਉਹ ਨੌਜਵਾਨ ਵੀ ਹੁਸ਼ਿਆਰਪੁਰ ਪਹੁੰਚ ਗਿਆ ਹੈ ਜਿਸ ਨੇ ਫਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬੱਚੇ ਨੂੰ 25 ਮਿੰਟ ਵਿੱਚ ਬਾਹਰ ਕੱਢ ਦੇਵੇਗਾ, ਉਸ ਨੂੰ ਇੱਕ ਮੌਕਾ ਦਿੱਤਾ ਜਾਵੇ।
ਜਿਕਰਯੋਗ ਹੈ ਕਿ ਸੰਗਰੂਰ ‘ਚ ਜਿਸ ਤਰੀਕੇ ਨਾਲ ਫਤਿਹਵੀਰ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉਸੇ ਤਰ੍ਹਾਂ ਰਿਤਿਕ ਨੂੰ ਵੀ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।