ਅਪਾਹਜ ਹੋਣ ਦੀ ਐਕਟਿੰਗ ਕਰ ਕੇ ਬੰਦਾ ਮੰਗ ਰਿਹਾ ਸੀ ਭਿਖ, ਜਦੋਂ ਲੋਕਾਂ ਨੇ ਪਾਇਆ ਘੇਰਾ ਤਾਂ ਬੈਸਾਖੀਆਂ ਛੱਡ ਦੌੜਿਆ

0
306

ਜਲੰਧਰ, 7 ਅਕਤੂਬਰ | ਮਾਡਲ ਟਾਊਨ ਮਾਰਕੀਟ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਬੈਸਾਖੀਆਂ ਦੇ ਸਹਾਰੇ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਭਿਖਾਰੀ ਕੁਝ ਹੀ ਮਿੰਟਾਂ ਵਿਚ ਪੂਰੀ ਰਫ਼ਤਾਰ ਨਾਲ ਦੌੜਦਾ ਦੇਖਿਆ ਗਿਆ, ਜਿਸ ਨੇ ਵੀ ਇਹ ਦੇਖਿਆ ਉਹ ਹੈਰਾਨ ਰਹਿ ਗਿਆ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਅਪਾਹਜ ਹੋਣ ਦਾ ਬਹਾਨਾ ਲਗਾਉਣ ਵਾਲੇ ਇੱਕ ਭਿਖਾਰੀ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਉਸ ਦੀ ਬੈਸਾਖੀ ਖੋਹ ਲਈ। ਇਸ ਤੋਂ ਬਾਅਦ ਉਹ ਸਰਪਟ ਦੌੜਨ ਲੱਗਾ।
ਹੋਇਆ ਇੰਝ ਕਿ ਮਾਡਲ ਟਾਊਨ ਵਰਗੇ ਪੌਸ਼ ਇਲਾਕੇ ‘ਚ ਐਤਵਾਰ ਰਾਤ ਨੂੰ ਇਕ ਔਰਤ ਅਤੇ ਉਸ ਦਾ ਪਤੀ ਲੰਗੜੇ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਤੋਂ ਪੈਸੇ ਮੰਗ ਰਹੇ ਸਨ। ਜੋੜਾ ਸਰੀਰਕ ਤੌਰ ‘ਤੇ ਤੰਦਰੁਸਤ ਸੀ।

ਇਨ੍ਹਾਂ ਦੀ ਪੋਲ ਦਾ ਪ੍ਰਗਟਾਵਾ ਮਾਡਲ ਟਾਊਨ ਮੋਬਾਈਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕੀਤਾ। ਰਾਜੀਵ ਦੁੱਗਲ ਨੇ ਮੰਗਤੇ ਦੀ ਬੈਸਾਖੀ ਖੋਹ ਲਈ। ਇਸ ਤੋਂ ਬਾਅਦ ਭਿਖਾਰੀ ਸਰਪਟ ਦੌੜਨ ਲੱਗਾ। ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਭਿਖਾਰੀ ਨੂੰ ਛੱਡ ਦਿੱਤਾ ਗਿਆ ਪਰ ਉਸ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਹੁਣ ਤੋਂ ਇਲਾਕੇ ਵਿੱਚ ਨਜ਼ਰ ਨਹੀਂ ਆਉਣਗੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)