ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਜਾਰੀ, ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

0
1236

ਨਵੀਂ ਦਿੱਲੀ | ਧਾਰਮਿਕ ਤੇ ਜੋਤਿਸ਼ੀ ਮਹੱਤਵ ਦੇ ਨਾਲ ਚੰਦਰ ਗ੍ਰਹਿਣ ਦਾ ਵਿਗਿਆਨਕ ਮਹੱਤਵ ਵੀ ਹੁੰਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਲੱਗਣਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਧਰਤੀ ਦੇ ਸਾਰੇ ਜੀਵ-ਜੰਤੂਆਂ ‘ਤੇ ਨਕਾਰਾਤਮਕ ਅਸਰ ਪੈਂਦਾ ਹੈ।

ਇਸ ਲਈ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੁੱਭ ਕਾਰਜ ਨਹੀਂ ਕੀਤੇ ਜਾਂਦੇ। 19 ਨਵੰਬਰ ਨੂੰ ਸਾਲ 2021 ਦਾ ਦੂਸਰਾ ਤੇ ਅੰਤਿਮ ਚੰਦਰ ਗ੍ਰਹਿਣ ਲੱਗ ਰਿਹਾ ਹੈ। ਇਸ ਵਾਰ ਕੱਤਕ ਪੁੰਨਿਆ ਵਾਲੇ ਦਿਨ ਚੰਦਰ ਗ੍ਰਹਿਣ ਦਾ ਯੋਗ ਬਣ ਰਿਹਾ ਹੈ।

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ 12.48 ਸ਼ੁਰੂ ਹੋ ਕੇ 4.47 ਵਜੇ ਸਮਾਪਤ ਹੋਵੇਗਾ। ਗ੍ਰਹਿਣ ਦਾ ਮੱਧਕਾਲ ਦੁਪਹਿਰ ਬਾਅਦ 2:34 ਵਜੇ ਰਹੇਗਾ।

ਇਸ ਵਾਰ ਦਾ ਚੰਦਰ ਗ੍ਰਹਿਣ ਭਾਰਤ ਲਈ ਅੰਸ਼ਿਕ ਚੰਦਰ ਗ੍ਰਹਿਣ ਹੋਵੇਗਾ ਕਿਉਂਕਿ ਇਥੇ ਪੂਰਾ ਦਿਖਾਈ ਨਹੀਂ ਦੇਵੇਗਾ ਕਿਉਂਕਿ ਗ੍ਰਹਿਣ ਉੱਤਰੀ ਭਾਰਤ ‘ਚ ਦਿਸੇਗਾ ਨਹੀਂ।

ਗਰਭਵਤੀ ਔਰਤਾਂ ਰੱਖਣ ਇਹ ਸਾਵਧਾਨੀਆਂ

ਗ੍ਰਹਿਣ ਦੌਰਾਨ ਪ੍ਰਕਿਰਤੀ ‘ਚ ਕਈ ਤਰ੍ਹਾਂ ਦੀਆਂ ਅਸ਼ੁੱਧ ਤੇ ਹਾਨੀਕਾਰਕ ਕਿਰਨਾਂ ਦਾ ਪ੍ਰਭਾਵ ਰਹਿੰਦਾ ਹੈ। ਇਸ ਲਈ ਕਈ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਇਸ ਦੌਰਾਨ ਨਹੀਂ ਕੀਤਾ ਜਾਂਦਾ।

  • ਪਾਣੀ ਗ੍ਰਹਿਣ ਨਹੀਂ ਕਰਨਾ ਚਾਹੀਦਾ।
  • ਸੈਕਸ ਨਹੀਂ ਕਰਨਾ ਚਾਹੀਦਾ।
  • ਕੈਂਚੀ, ਸੂਈ, ਚਾਕੂ ਜਾਂ ਧਾਰਦਾਰ ਚੀਜ਼ਾਂ ਦਾ ਇਸਤੇਮਾਲ ਨਾ ਕਰੋ।
  • ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਵੇਖਣਾ ਚਾਹੀਦਾ। ਹਾਲਾਂਕਿ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣ ਨਾਲ ਅੱਖਾਂ ‘ਤੇ ਬੁਰਾ ਅਸਰ ਨਹੀਂ ਪੈਂਦਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ