ਲੁਧਿਆਣਾ ‘ਚ ਆਏ ਚੀਤੇ ਦੀ 10 ਦਿਨਾਂ ਤੋਂ ਨਹੀਂ ਮਿਲੀ ਉਘ-ਸੁਘ, ਜੰਗਲਾਤ ਵਿਭਾਗ ਦੇ ਹੱਥ ਖਾਲੀ; ਲਗਾਏ ਐਂਟੀ ਸਮੋਗ ਕੈਮਰੇ

0
620

ਲੁਧਿਆਣਾ, 18 ਦਸੰਬਰ | ਲੁਧਿਆਣਾ ਵਿਚ ਜੰਗਲਾਤ ਵਿਭਾਗ ਦੇ ਅਧਿਕਾਰੀ ਪਿਛਲੇ 240 ਘੰਟਿਆਂ ਤੋਂ ਚੀਤੇ ਦੀ ਭਾਲ ਕਰ ਰਹੇ ਹਨ ਪਰ ਅਜੇ ਤਕ ਅਸਫਲ ਰਹੇ ਹਨ। ਚੀਤੇ ਨੂੰ ਫੜਨ ਲਈ ਅਧਿਕਾਰੀਆਂ ਨੇ ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮੰਜਾਲੀਆਂ ਕਲਾਂ ਵਿਚ ਡੇਰੇ ਲਾਏ ਹੋਏ ਹਨ। ਹੁਣ ਚੀਤੇ ਨੂੰ ਫੜਨ ਲਈ 2 ਪਿੰਜਰੇ ਅਤੇ 2 ਐਂਟੀ ਸਮੋਗ ਕੈਮਰੇ ਲਗਾਏ ਗਏ ਹਨ।

ludhiana Leopard missing newsਫਿਲਹਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਉਸ ਨੂੰ ਫੜਨ ਵਿਚ ਸੁਸਤ ਨਜ਼ਰ ਆ ਰਹੇ ਹਨ। ਜਦੋਂਕਿ ਚੀਤਾ ਅਜੇ ਵੀ ਲੁਕਿਆ ਹੋਇਆ ਹੈ। ਐਤਵਾਰ ਨੂੰ ਕੁਝ ਲੋਕਾਂ ਨੇ ਖੇਤਾਂ ‘ਚ ਉਸ ਦੇ ਪੰਜੇ ਦੇ ਨਿਸ਼ਾਨ ਦੇਖੇ।

ਇਸ ਤੋਂ ਪਹਿਲਾਂ ਵਿਭਾਗ ਵੱਲੋਂ ਲਗਾਏ ਗਏ ਕੈਮਰੇ ਧੁੰਦ ਕਾਰਨ ਚੀਤੇ ਦੀ ਫੁਟੇਜ ਹਾਸਲ ਨਹੀਂ ਕਰ ਸਕੇ ਸਨ ਪਰ ਹੁਣ 2 ਐਂਟੀ ਸਮੋਗ ਕੈਮਰੇ ਲਗਾਏ ਗਏ ਹਨ ਤਾਂ ਜੋ ਧੁੰਦ ਦੇ ਬਾਵਜੂਦ ਚੀਤੇ ਦੀਆਂ ਹਰਕਤਾਂ ਨੂੰ ਕੈਦ ਕੀਤਾ ਜਾ ਸਕੇ। ਦੋਵਾਂ ਪਿੰਜਰਿਆਂ ਵਿਚ ਬੱਕਰੀ ਦਾ ਮਾਸ ਰੱਖਿਆ ਗਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਬੱਕਰੀ ਦੇ ਮਾਸ ਕਾਰਨ ਚੀਤਾ ਇਸ ਨੂੰ ਖਾਣ ਲਈ ਪਿੰਜਰੇ ਵਿਚ ਆ ਸਕਦਾ ਹੈ।