ਮੂਸੇਵਾਲੇ ਦਾ ਆਖਰੀ ਗਾਣਾ ਆਇਆ ਟ੍ਰੈਂਡਿੰਗ ‘ਚ, ਗੀਤ ਦੇ ਬੋਲ ਸਨ- ਚੋਬਰ ਦੇ ਚਿਹਰੇ ’ਤੇ ਨੂਰ ਦੱਸਦਾ, ਨੀ ਇਹਦਾ ਉੱਠੂਗਾ ਜਵਾਨੀ ’ਚ ਜਨਾਜ਼ਾ ਮਿੱਠੀਏ…

0
13513

ਮਾਨਸਾ।  ਆਪਣੀ ਗੀਤਕਾਰੀ ਤੇ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਸਿੱਧੂ ਮੂਸੇਵਾਲੇ ਨੂੰ ਇੰਨੀ ਮਾੜੀ ਮੌਤ ਦਿੱਤੀ ਜਾਵੇਗੀ, ਇਹ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ।

ਆਪਣੇ ਗੀਤਾਂ ਤੇ ਗੱਲਾਂ ਨਾਲ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੇ ਥੋੜ੍ਹੇ ਹੀ ਸਮੇਂ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਸੀ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਨੌਜਵਾਨ ਹੋਵੇਗਾ, ਜਿਸਦੇ ਪੈਰ ਸਿੱਧੂ ਦੇ ਗੀਤਾਂ ’ਤੇ ਇਕ ਵਾਰ ਥਿਰਕੇ ਨਾ ਹੋਣ।

ਸਿੱਧੂ ਦੇ ਆਖਰੀ ਗਾਣੇ ‘ਲਾਸਟ ਰਾਈਡ’ ਦੇ ਬੋਲ ਸਨ- ‘ਚੋਬਰ ਦੇ ਚਿਹਰੇ ’ਤੇ ਨੂਰ ਦੱਸਦਾ, ਨੀ ਇਹਦਾ ਉੱਠੂਗਾ ਜਵਾਨੀ ’ਚ ਜਨਾਜ਼ਾ ਮਿੱਠੀਏ’,‘ ਹੋ ਗਿਣਤੀ ਦੇ ਦਿਨ ਉਹ ਜਿਊਂਦੇ ਜੱਗ ਤੇ, ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ’। ਸਿੱਧੂ ਦੇ ਮਰਡਰ ਤੋਂ ਬਾਅਦ ਇਹ ਗੱਲਾਂ ਚੱਲ ਰਹੀਆਂ ਹਨ ਕਿ ਸ਼ਾਇਦ ਸਿੱਧੂ ਪਤਾ ਸੀ ਕਿ ਉਸ ਨਾਲ ਇਹ ਹੋ ਸਕਦਾ ਹੈ।

4 ਦਿਨ ਪਹਿਲਾਂ ਯੂਟਿਯੂਬ ‘ਤੇ ਰਿਲੀਜ਼ ਹੋਏ ਗਾਣੇ ਨੂੰ ਹੁਣ ਤੱਕ 11 ਮਿਲੀਅਨ ਵਾਰ ਸੁਣਿਆ ਜਾ ਚੁੱਕਿਆ ਹੈ। ਇਸ ਵੇਲੇ ਇਹ ਗਾਣਾ ਮਿਊਜ਼ਿਕ ਕੈਟੇਗਿਰੀ ‘ਚ ਨੰਬਰ ਇੱਕ ‘ਤੇ ਟ੍ਰੈਂਡ ਕਰ ਰਿਹਾ ਹੈ।

ਸੁਣੋ ਗਾਣਾ

ਸਿੱਧੂ ਮੂਸੇਵਾਲਾ ਦੀ ਉਮਰ ਮਹਿਜ਼ 29 ਸਾਲ ਸੀ। ਇੰਨੀ ਘੱਟ ਉਮਰ ਵਿਚ ਹੀ ਸਿੱਧੂ ਨੇ ਪ੍ਰਸਿੱਧੀ ਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ।

ਸਿੱਧੂ ਆਪਣੇ ਗੀਤਾਂ ਕਰਕੇ ਅਕਸਰ ਵਿਵਾਦਾਂ ਵਿਚ ਰਹਿੰਦੇ ਸਨ। ‘ਸੰਜੂ’ ਗੀਤ ਨਾਲ ਉਸਨੇ ਆਪਣੀ ਤੁਲਨਾ ਬਾਲੀਵੁੱਡ ਦੇ ‘ਖਲਨਾਇਕ’ ਸੰਜੇ ਦੱਤ ਨਾਲ ਕੀਤੀ ਸੀ। ਉਸਦਾ ਇਹ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ ਸੀ। ਉਸ ਤੋਂ ਬਾਅਦ ਸਿੱਧੂ ਉਤੇ ਪਰਚਾ ਵੀ ਦਰਜ ਹੋਇਆ ਸੀ।

‘ਆਰਟੀਕਲ 295-A’ ਗੀਤ ਰਾਹੀਂ ਵੀ ਸਿੱਧੂ ਨੇ ਇਕ ਵੱਖਰੀ ਛਾਪ ਛੱਡੀ ਸੀ। ਆਪਣੇ-ਆਪ ਨੂੰ ਟਿੱਬਿਆਂ ਦਾ ਪੁੱਤ ਕਹਿਣ ਵਾਲੇ ਸਿੱਧੂ ਨੇ ਆਪਣੇ ਹਾਲੀਆ ਰਿਲੀਜ਼ ਹੋਏ ਗੀਤ ‘ਲਾਸਟ ਰਾਈਡ’ ਵਿਚ ਆਪਣੇ ਜਹਾਨ ਤੋਂ ਰੁਖਸਤ ਹੋਣ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ।