ਇਟਲੀ ਸਰਕਾਰ ਨੇ ਸਿਹਤ ਵਰਕਰਾਂ ਨੂੰ ਸਮਰਪਿਤ 2 ਯੂਰੋ ਦਾ ਸਪੈਸ਼ਲ ਸਿੱਕਾ ਕੀਤਾ ਜਾਰੀ

0
3515

ਗੁਰਸ਼ਰਨ ਸਿੰਘ ਸਿਆਣ | ਇਟਲੀ

ਇਟਲੀ ਸਰਕਾਰ ਨੇ ਸਿਹਤ ਵਿਭਾਗ ਵਿੱਚ ਕੰਮ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਨਵਾਂ 2 ਯੂਰੋ ਦਾ ਸਿੱਕਾ ਸਮਰਪਿਤ ਕੀਤਾ ਹੈ। ਇਹ ਸਿੱਕਾ ਉਨ੍ਹਾਂ ਸਾਰਿਆਂ ਨੂੰ ਸਮਰਪਿਤ ਹੈ ਜਿਹੜੇ ਫਰੰਟਲਾਈਨ ‘ਤੇ ਸੇਵਾ ਕਰਦੇ ਸਨ ਅਤੇ ਹੁਣ ਵੀ ਕਰ ਰਹੇ ਹਨ।

ਨਵੇਂ ਸਿੱਕੇ ਦੇ ਉੱਪਰ “ਗਰਾਸੀਏ” ਲਿਖਿਆ ਹੈ ਜਿਸ ਦਾ ਮਤਲਬ ਹੈ “ਧੰਨਵਾਦ।” ਸਿੱਕੇ ਦੀ ਡਿਜ਼ਾਈਨ ਬਾਰੇ ਕਲਾਉਦੀਆ ਮੋਮੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਸਾਰੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਨ ਲਈ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜੋ ਸਾਡੀ ਸਿਹਤ ਅਤੇ ਸਾਡੇ ਲਈ ਸਖਤ ਮਿਹਨਤ ਨਾਲ ਕੰਮ ਕਰ ਰਹੇ ਹਨ। ਸਿੱਕਾ ਬਹੁਤ ਪਿਆਰਾ ਹੈ ਅਤੇ ਮੇਰੇ ਲਈ ਇਨ੍ਹਾਂ ਫਰੰਟਲਾਈਨ ਕਰਮਚਾਰੀਆਂ ਦਾ ਧੰਨਵਾਦ ਕਰਨਾ ਬਹੁਤ ਹੀ ਮਹੱਤਵਪੂਰਣ ਸੀ।

2 ਯੂਰੋ ਦੇ ਤਿੰਨ ਮਿਲੀਅਨ ਯਾਦਗਾਰੀ ਸਿੱਕੇ ਮਈ-ਜੂਨ ਤੱਕ ਬਜਾਰ ਵਿੱਚ ਆ ਜਾਉਣਗੇ।

ਇਟਲੀ ਦੀ ਕੋਰੋਨਾ ਵਾਇਰਜ ਵਿਰੁੱਧ ਚੱਲ ਰਹੀ ਜੰਗ ਵਿੱਚ ਹੁਣ ਤੱਕ 200 ਤੋਂ ਉਪੱਰ ਡਾਕਟਰ ਤੇ ਨਰਸਾਂ ਸ਼ਹਾਦਤ ਦੇ ਚੁੱਕੇ ਹਨ ਤੇ ਇਟਾਲੀਅਨ ਲੋਕਾਂ ਨੇ ਇਹਨਾਂ ਡਾਕਟਰਾਂ ਨੂੰ ਸੁਪਰ ਮੈਨ ਦੇ ਖਿਤਾਬ ਨਾਲ ਨਿਵਾਜਿਆ ਹੈ। ਹੁਣ ਤੱਕ 18 ਲੱਖ ਤੋਂ ਉਪੱਰ ਇਟਲੀ ਵਾਸੀ ਕੋਰੋਨਾ ਮਹਾਂਮਾਰੀ ਦੀ ਜੰਗ ਜਿੱਤ ਚੁੱਕੇ ਹਨ ਅਤੇ ਮੁੜ ਆਪਣਾਂ ਜੀਵਨ ਬਿਤਾ ਰਹੇ ਹਨ।