ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਦਫ਼ਤਰ ‘ਚ IT ਦੀ ਰੇਡ, ਪੌਂਟੀ ਚੱਡਾ ਦੇ ਵੱਕਾਰ ਨੂੰ ਤੋੜਨ ਲਈ ਸੁਖਬੀਰ ਬਾਦਲ ਨੇ ਹੀ ਮਲਹੋਤਰਾ ਨੂੰ ਕੀਤਾ ਸੀ ਅੱਗੇ

0
623

ਫਰੀਦਕੋਟ| ਫਰੀਦਕੋਟ ‘ਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਦਫ਼ਤਰ ‘ਚ IT ਦੀ ਰੇਡ ਦੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ‘ਚ ਸ਼ਰਾਬ ਫੈਕਟਰੀ ਦੇ CEO ਪਵਨ ਬਾਂਸਲ ਦੇ ਘਰ ਉਤੇ ਵੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਦੀਪ ਮਲਹੋਤਰਾ ਦੇ ਬੇਟੇ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੀਪ ਮਲਹੋਤਰਾ ਸਾਲ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਹਾਲਾਂਕਿ ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਦੀਪ ਮਲਹੋਤਰਾ ਦਾ ਨਾਂ ਦਿੱਲੀ ਅਤੇ ਪੰਜਾਬ ਦੇ ਸ਼ਰਾਬ ਦੇ ਵੱਡੇ ਕਾਰੋਬਾਰੀਆਂ ‘ਚ ਸ਼ਾਮਲ ਹੈ। ਦੋਵਾਂ ਸੂਬਿਆਂ ‘ਚ ਸ਼ਰਾਬ ਦੇ ਵੱਡੇ ਕਾਰੋਬਾਰ ’ਤੇ ਉਨ੍ਹਾਂ ਦੇ ਹੀ ਗਰੁੱਪ ਦਾ ਕਬਜ਼ਾ ਹੈ।

ਸੁਖਬੀਰ ਨੇ ਕੀਤਾ ਸੀ ਦੀਪ ਮਲਹੋਤਰਾ ਨੂੰ ਅੱਗੇ

ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਲਿਆਂਦੇ ਗਏ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦਾ ਵੱਕਾਰ ਤੋੜਨ ਲਈ ਸੁਖਬੀਰ ਬਾਦਲ ਨੇ ਦੀਪ ਮਲਹੋਤਰਾ ਨੂੰ ਅੱਗੇ ਕੀਤਾ ਸੀ। ਸਾਲ 2012 ‘ਚ ਸੁਖਬੀਰ ਬਾਦਲ ਨੇ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਦੀਪ ਮਲਹੋਤਰਾ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ, ਜਿਸ ਵਿਚ ਉਨ੍ਹਾਂ ਕਾਂਗਰਸ ਦੇ ਦਿੱਗਜ ਆਗੂ ਤੇ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਨੂੰ ਹਰਾਇਆ ਸੀ।