ਬੁੰਗਾ ਨਾਨਕਸਰ ਗੁਰਦੁਆਰਾ ਤਲਵੰਡੀ ਸਾਬੋ ਦਾ ਮਸਲਾ ਸੁਲਝਿਆ, Sgpc ਤੇ ਰਵਿਦਾਸੀਆ ਭਾਈਚਾਰੇ ‘ਚ ਬਣੀ ਸਹਿਮਤੀ

0
502

ਬਠਿੰਡਾ| ਤਲਵੰਡੀ ਸਾਬੋ ਦੇ ਗੁਰਦੁਆਰਾ ਬੁੰਗਾ ਨਾਨਕਸਰ ਦੀ ਪ੍ਰਬੰਧਕ ਕਮੇਟੀ ਤੇ Sgpc ਵਿਚਾਲੇ ਕਾਫੀ ਦੇਰ ਤੋਂ ਲਟਕ ਰਹੇ ਮਸਲੇ ਦਾ ਹੱਲ ਹੋ ਗਿਆ ਹੈ। ਗੁਰਦੁਆਰਾ ਬੁੰਗਾ ਨਾਨਕਸਰ ਤੇ ਗੁਰਦੁਆਰਾ ਬਾਬਾ ਵੀਰ ਸਿੰਘ ਧੀਰ ਸਿੰਘ ਵੀ ਇਸੇ ਸਥਾਨ ਉਤੇ ਬਣੇ ਹਨ। ਇਹ ਦੋਵੇਂ ਗੁਰਦੁਆਰੇ 15 ਕਨਾਲ 14 ਮਰਲਿਆਂ ਦੀ ਜ਼ਮੀਨ ਉਤੇ ਹੀ ਬਣੇ ਹਨ। Sgpc ਤੇ ਰਵਿਦਾਸੀਆ ਭਾਈਚਾਰੇ ‘ਚ ਸਹਿਮਤੀ ਬਣ ਗਈ ਹੈ।
ਫੈਸਲੇ ਅਨੁਸਾਰ ਦੋਵੇਂ ਗੁਰਦੁਆਰਾ ਸਾਹਿਬ ਉਸੇ ਸਥਾਨ ਉਤੇ ਰਹਿਣਗੇ ਤੇ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਹੀ ਇਥੇ ਸਾਰੇ ਕਾਰਜ ਹੋਣਗੇ।