ਸ਼ਿਕਾਇਤ ਲੈ ਕੇ ਆਈ ਮਹਿਲਾ ਦਾ ਇੰਸਪੈਕਟਰ ਨੇ ਲਿਆ ਨੰਬਰ, ਡ੍ਰਾਈ ਫਰੂਟ ਨਾਲ ਭੇਜੀ ਹੋਟਲ ਦੇ ਕਮਰੇ ਦੀ ਚਾਬੀ…

0
781

ਬੰਗਲੁਰੂ| ਬੰਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੰਗਲੁਰੂ ਦੇ ਇਕ ਥਾਣੇਦਾਰ ‘ਤੇ ਛੇੜਛਾੜ ਕਰਨ ਅਤੇ ਥਾਣੇ ‘ਚ ਆਈ ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਨਾਲ ਥਾਣੇਦਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

ਪੀੜਤ ਔਰਤ ਨੇ ਪਿਛਲੇ ਮਹੀਨੇ ਕੋਡੀਗੇਹੱਲੀ (Kodigehalli) ਥਾਣੇ ‘ਚ ਇੰਸਪੈਕਟਰ ਕੋਲ 15 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ ਇੰਸਪੈਕਟਰ ਨੇ ਸ਼ਿਕਾਇਤ ਦਰਜ ਕਰ ਲਈ ਅਤੇ ਸ਼ਿਕਾਇਤਕਰਤਾ ਦਾ ਮੋਬਾਈਲ ਨੰਬਰ ਵੀ ਲੈ ਲਿਆ। ਕੁਝ ਦਿਨਾਂ ਬਾਅਦ ਉਸ ਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ।

ਮਿਲਣ ਲਈ ਹੋਟਲ ਦੇ ਕਮਰੇ ਦੀ ਚਾਬੀ ਦਿੱਤੀ

ਪੁਲਿਸ ਰਿਪੋਰਟ ਮੁਤਾਬਕ ਇੰਸਪੈਕਟਰ ਨੇ ਉਸ ਨੂੰ ਵਟਸਐਪ ‘ਤੇ ਫਾਲਤੂ ਮੈਸੇਜ ਭੇਜੇ ਸਨ। ਇਸ ਦੇ ਨਾਲ ਹੀ ਉਸ ਨੂੰ ਸੁੱਕੇ ਮੇਵੇ ਦਾ ਇੱਕ ਪੈਕੇਟ ਦਿੱਤਾ ਗਿਆ। ਇਸ ਤੋਂ ਇਲਾਵਾ ਇੰਸਪੈਕਟਰ ਨੇ ਮਹਿਲਾ ਨੂੰ ਮਿਲਣ ਲਈ ਵੀ ਕਿਹਾ, ਜਿਸ ਕਾਰਨ ਉਸ ਨੇ ਉਸ ਨੂੰ ਹੋਟਲ ਦੇ ਕਮਰੇ ਦਾ ਚਾਬੀ ਕਾਰਡ ਵੀ ਦੇ ਦਿੱਤਾ।

ਜਾਣਕਾਰੀ ਮੁਤਾਬਕ ਜਦੋਂ ਮਹਿਲਾ ਥਾਣੇਦਾਰ ਦਾ ਵਤੀਰਾ ਬਰਦਾਸ਼ਤ ਨਾ ਕਰ ਸਕੀ ਤਾਂ ਉਸ ਨੇ ਇਸ ਦੀ ਸ਼ਿਕਾਇਤ ਡੀਸੀਪੀ ਨੂੰ ਕੀਤੀ। ਜਿਸ ਤੋਂ ਬਾਅਦ ਡੀਸੀਪੀ ਨੇ ਏਸੀਪੀ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਅਤੇ ਰਿਪੋਰਟ ਦੇਣ ਲਈ ਵੀ ਕਿਹਾ। ਨਾਲ ਹੀ ਇੰਸਪੈਕਟਰ ਨੂੰ ਛੁੱਟੀ ‘ਤੇ ਜਾਣ ਦੇ ਹੁਕਮ ਦਿੱਤੇ ਹਨ।