ਭਾਰਤੀ ਜੋੜੇ ਨੂੰ ਇੰਡੋਨੇਸ਼ੀਆ ਜਾ ਕੇ ਹਨੀਮੂਨ ਮਨਾਉਣਾ ਪਿਆ ਮਹਿੰਗਾ, ਫੋਟੋਸ਼ੂਟ ਦੌਰਾਨ ਦੋਵੇਂ ਸਮੁੰਦਰ ‘ਚ ਡੁੱਬੇ

0
125

ਇੰਡੋਨੇਸ਼ੀਆ| ਬਾਲੀ ਵਿਚ ਹਨੀਮੂਨ ਮਨਾਉਣ ਗਿਆ ਚੇਨਈ (Chennai) ਦਾ ਨਵ-ਵਿਆਹੁਤਾ ਜੋੜਾ ਫੋਟੋਸ਼ੂਟ ਲਈ ਵਾਟਰਬਾਈਕ ਦੀ ਸਵਾਰੀ ਕਰਦੇ ਸਮੇਂ ਡੁੱਬ ਗਿਆ। ਉਨ੍ਹਾਂ ਦਾ ਵਿਆਹ ਪਹਿਲੀ ਜੂਨ ਨੂੰ ਹੋਇਆ ਸੀ। ਪਤੀ ਲੋਕੇਸ਼ਵਰਨ ਦੀ ਲਾਸ਼ ਸ਼ੁੱਕਰਵਾਰ ਨੂੰ ਮਿਲੀ ਸੀ ਜਦਕਿ ਪਤਨੀ ਵਿਭੂਸ਼ਨਿਆ ਦੀ ਲਾਸ਼ ਸ਼ਨੀਵਾਰ ਨੂੰ ਮਿਲੀ ਸੀ।

ਖਬਰਾਂ ਮੁਤਾਬਕ, ਉਹ ਆਪਣੇ ਹਨੀਮੂਨ ਦੌਰਾਨ ਫੋਟੋਸ਼ੂਟ ਲਈ ਬੀਚ ‘ਤੇ ਪਹੁੰਚੇ ਸਨ; ਫਿਰ ਉਨ੍ਹਾਂ ਨੇ ਵਾਟਰਬਾਈਕ ਚਲਾਉਣ ਬਾਰੇ ਸੋਚਿਆ ਅਤੇ ਅਜਿਹਾ ਕਰਦੇ ਹੋਏ ਸੰਤੁਲਨ ਵਿਗੜਨ ਕਾਰਨ ਦੋਵੇਂ ਪਾਣੀ ਵਿਚ ਡੁੱਬ ਗਏ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬਾਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਸਿਰਫ ਮੁੱਢਲੀ ਜਾਂਚ ਹੋਈ ਹੈ; ਜਿਸ ਮੁਤਾਬਕ ਜੋੜਾ ਵਾਟਰਬਾਈਕ ‘ਤੇ ਫੋਟੋਸ਼ੂਟ ਕਰਵਾਉਣਾ ਚਾਹੁੰਦਾ ਸੀ, ਜਿਸ ਦੌਰਾਨ ਉਹ ਸੰਤੁਲਨ ਨਾ ਬਣਾ ਸਕੇ ਅਤੇ ਦੋਵੇਂ ਸਮੁੰਦਰ ‘ਚ ਡੁੱਬ ਗਏ। ਜਾਂਚ ਰਿਪੋਰਟ ਅਤੇ ਹੋਰ ਸਹੀ ਵੇਰਵਿਆਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ, ਕਿਉਂਕਿ ਜਾਂਚ ਜਾਰੀ ਹੈ।

‘ਟਾਈਮਜ਼ ਆਫ਼ ਇੰਡੀਆ’ ਦੀ ਖ਼ਬਰ ਮੁਤਾਬਕ ਦੋਵਾਂ ਦੇ ਪਰਿਵਾਰਾਂ ਨੇ ਸੂਬਾ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲਦੀ ਭਾਰਤ ਲਿਆਂਦਾ ਜਾ ਸਕੇ। ਇੱਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।