ਪਤੀ ਵੇਖ ਨਹੀਂ ਸਕਦਾ, ਪਤਨੀ ਦਾ ਪੈਰ ਗਲਿਆ; ਦੋਹਾਂ ਨੂੰ ਇਲਾਜ ਲਈ ਚਾਹੀਦੀ ਹੈ ਮਦਦ

0
1819

ਤਰਨਤਾਰਨ (ਬਲਜੀਤ ਸਿੰਘ) | ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦੋ ਦੇ ਕਸ਼ਮੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਸਮਾਜ ਸੇਵੀਆਂ ਦੀ ਮਦਦ ਦੀ ਲੋੜ ਹੈ। ਕਸ਼ਮੀਰ ਸਿੰਘ ਵੇਖ ਨਹੀਂ ਸਕਦੇ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਪੈਰ ਦੇ ਇਲਾਜ ਲਈ ਮਦਦ ਚਾਹੀਦੀ ਹੈ।

ਪੀੜਤ ਵਿਅਕਤੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਨ ਲਈ ਬਾਹਰ ਗਿਆ ਹੋਇਆ ਸੀ ਤਾਂ ਉਸ ਦੌਰਾਨ ਉਸ ਦੀਆਂ ਅੱਖਾਂ ਵਿੱਚ ਕੁਝ ਪੈ ਗਿਆ ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਜਿਸਦਾ ਉਸਨੇ ਕਾਫ਼ੀ ਇਲਾਜ ਕਰਵਾਇਆ ਪਰ ਰੌਸ਼ਨੀ ਵਾਪਸ ਨਹੀਂ ਆਈ।

ਉਸ ਨੇ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਪੈਸੇ ਨਾ ਹੋਣ ਕਾਰਨ ਇਲਾਜ ਨਾ ਕਰਵਾ ਸਕੇ। ਕਸ਼ਮੀਰ ਸਿੰਘ ਦੀ ਪਤਨੀ ਮਨਜੀਤ ਕੌਰ ਨਾਲ ਗੱਲਬਾਤ ਕਰਦੇ ਹੋਏ ਆਪਣੀ ਹੱਡਬੀਤੀ ਦੱਸਦੇ ਹੋਏ ਪਤੀ ਦੀਆਂ ਅੱਖਾਂ ਖਰਾਬ ਹੋਣ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦੀ ਸੀ।

ਮਨਜੀਤ ਕੌਰ ਦੇ ਪੈਰ ‘ਤੇ ਕੁੱਝ ਲੱਗ ਗਿਆ ਤੇ ਉਸ ਦਾ ਪੈਰ ਬੁਰੀ ਤਰ੍ਹਾਂ ਗਲ ਗਿਆ। ਇਲਾਜ ਕਰਵਾਉਂਦੇ ਕਰਵਾਉਂਦੇ ਉਸ ਦਾ ਸਾਰਾ ਕੁਝ ਵਿੱਕ ਗਿਆ ਪਰ ਉਸ ਦਾ ਪੈਰ ਠੀਕ ਨਹੀਂ ਹੋਇਆ।

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਦਾ ਗੁਜਾਰਾ ਗੁਆਂਢ ਵਿੱਚ ਰਹਿੰਦੇ ਲੋਕ ਉਨ੍ਹਾਂ ‘ਤੇ ਤਰਸ ਖਾ ਕੇ ਰੋਟੀ ਪਾਣੀ ਦੇ ਜਾਂਦਾ।

ਪੀੜਤ ਪਰਿਵਾਰ ਨੇ ਇਲਾਜ ਕਰਵਾਉਣ ਲਈ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਤਾਂਕਿ ਉਹ ਦੋ ਵਕਤ ਦੀ ਰੋਟੀ ਕਮਾ ਸਕਣ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੱਲ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਉਨ੍ਹਾਂ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦਾ ਇਲਾਜ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਜੋ ਇਹ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ।

ਮਦਦ ਲਈ ਕਸ਼ਮੀਰ ਸਿੰਘ ਨਾਲ 9592102297 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)