ਜਲੰਧਰ . ਮਾਈ ਹੀਰਾ ਗੇਟ ਸਥਿਤ ਸਾਈਂ ਜਿਊਲਰਜ਼ ਉੱਤੇ ਕੁਦਰਤੀ ਕਹਿਰ ਵਾਪਰ ਗਿਆ ਹੈ। ਦਸ ਦਿਨ ਪਹਿਲਾਂ ਹਾਰਟ ਅਟੈਕ ਨਾਲ ਦਮ ਤੋੜਨ ਵਾਲੇ ਸੁਰਿੰਦਰ ਵਰਮਾ ਦੇ ਜਵਾਨ ਬੇਟੇ ਰਾਕੇਸ਼ ਦਾ ਅੱਜ ਦੇਹਾਂਤ ਹੋ ਗਿਆ ਹੈ। ਰਾਕੇਸ਼ ਵਰਮਾ(42) ਪਿਤਾ ਦੀ ਮੌਤ ਤੋਂ ਬਾਅਦ ਸਦਮੇ ਵਿਚ ਸੀ।
ਉਹਨਾਂ ਨੂੰ ਕੁਝ ਦਿਨ ਪਹਿਲਾਂ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਨਿਮੋਨਿਆਂ ਹੋ ਗਿਆ ਸੀ। ਉਹ ਉਸ ਵੇਲੇ ਤੋਂ ਹਸਪਤਾਲ ਦਾਖਲ ਸੀ। ਕੱਲ੍ਹ ਸ਼ਾਮ ਉਹਨਾਂ ਦੀ ਤਬੀਅਤ ਜਿਆਦਾ ਵਿਗੜ ਗਈ ਤੇ ਉਹਨਾਂ ਨੂੰ ਵੈਂਟੀਲੇਟਰ ਉੱਤੇ ਰੱਖ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕਿਡਨੀ ਤੇ ਫੇਫੜਿਆਂ ਨੇ ਇਕਦਮ ਕੰਮ ਕਰਨਾ ਬੰਦ ਕਰ ਦਿੱਤਾ। ਅੱਜ ਸਵੇਰੇ ਉਹਨਾਂ ਨੇ ਦੰਮ ਤੋੜ ਦਿੱਤਾ।
ਰਾਕੇਸ਼ ਵਰਮਾ ਨੇ ਆਪਣੀ ਪਤਨੀ, ਦੋ ਬੱਚੀਆਂ ਤੇ ਬੇਟੇ ਨੂੰ ਛੱਡ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਈਂ ਜਿਊਲਰਜ਼ ਦੇ ਮਾਲਕ ਸੁਰਿੰਦਰ ਵਰਮਾ ਫਿੱਟ ਸੀ। ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ। ਹੁਣ ਦੋ ਪਰਿਵਾਰ ਦੇ ਚਲੇ ਜਾਣ ਨਾਲ ਪੂਰਾ ਪਰਿਵਾਰ ਸਦਮੇ ਵਿਚ ਹੈ।