ਮੁੰਡੇ ਦੇ ਕੈਨੇਡਾ ਜਾਣ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, 2 ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

0
792

ਪਟਿਆਲਾ | ਕੈਨੇਡਾ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਪਟਿਆਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟਿਆਲਾ ਦਾ ਹਸ਼ੀਸ਼ ਸਿੰਘ ਸਿਰਫ਼ ਦੋ ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ਉਤੇ ਬਰੈਂਪਟਨ ਗਿਆ ਸੀ। ਹਸ਼ੀਸ਼ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ ਦਾ ਭਤੀਜਾ ਸੀ।

ਹਾਲੇ ਪਰਿਵਾਰ ਇਸ ਗੱਲ ਦੀਆਂ ਖ਼ੁਸ਼ੀਆਂ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਚੱਲਾ ਗਿਆ ਹੈ ਪਰ ਸਿਰਫ਼ ਦੋ ਦਿਨ ਬਾਅਦ ਹਸ਼ੀਸ਼ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਮਗਰੋਂ ਘਰ ਵਿੱਚ ਮਾਤਮ ਛਾ ਗਿਆ। ਦੱਸਿਆ ਜਾ ਰਿਹਾ ਕਿ ਮੋਬਾਈਲ ਸਿਮ ਲੈਣ ਲਈ ਲਾਈਨ ਵਿੱਚ 3 ਘੰਟੇ ਤੋਂ ਲਗਾਤਾਰ ਖੜ੍ਹਿਆ ਹਸ਼ੀਸ਼ ਇਕ ਦਮ ਹੀ ਹੇਠਾਂ ਡਿੱਗ ਪਿਆ ਸੀ। ਇਸ ਮਗਰੋਂ ਉਸ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤੇ ਹੋਰ ਵੱਖ-ਵੱਖ ਪਾਰਟੀ ਦੇ ਨੇਤਾਵਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦੇ ਪ੍ਰਗਟਾਵੇ ਕੀਤੇ ਹਨ।