ਜਲੰਧਰ| ਪੁਲਿਸ ਤੋਂ ਭਗੌੜੇ ਚੱਲ ਰਹੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਮਾਮਲੇ ਵਿਚ ਇਕ ਹੋਰ ਖਬਰ ਸਾਹਮਣੇ ਆਈ ਹੈ।
ਹੁਣ ਜਲੰਧਰ ਦੇ ਨੰਗਲ ਅੰਬੀਆਂ ਪਿੰਡ ਦੇ ਇਕ ਗ੍ਰੰਥੀ ਨੇ ਅੰਮ੍ਰਿਤਪਾਲ ਉਤੇ ਪਰਚਾ ਕਰਵਾਇਆ ਹੈ। ਪੁਲਿਸ ਕੋਲ ਦਰਜ ਕਰਵਾਈ ਐੱਫਆਈਆਰ ਵਿਚ ਪਿੰਡ ਨੰਗਲ ਅੰਬੀਆਂ ਦੇ ਗੁਰੂਘਰ ਦੇ ਗ੍ਰੰਥੀ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਗੁਰੂਘਰ ਦੇ ਅੰਦਰ ਆ ਕੇ ਉਸ ਉਤੇ ਪਿਸਤੌਲ ਤਾਣੀ।
ਗ੍ਰੰਥੀ ਨੇ ਕਿਹਾ ਕਿ ਉਸਨੇ ਮੇਰੇ ਮੁੰਡੇ ਦੇ ਕੱਪੜੇ ਮੰਗੇ ਤੇ ਧਮਕੀ ਦਿੱਤੀ ਕੇ ਜੇਕਰ ਕਿਸੇ ਨੂੰ ਦੱਸਿਆ ਤਾਂ ਤੈਨੂੰ ਗੋਲ਼ੀਆਂ ਨਾਲ ਭੁੰਨ ਦਿਆਂਗਾ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਭੇਸ ਬਦਲ ਕੇ ਭੱਜਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਗ੍ਰੰਥੀ ਸਿੰਘ ਦੀ ਅੰਮ੍ਰਿਤਪਾਲ ਉਤੇ ਪਰਚਾ ਕਰਵਾਉਣ ਦੀ ਖਬਰ ਨੇ ਇਕ ਇਸ ਮਾਮਲੇ ਨੂੰ ਇਕ ਨਵਾਂ ਮੋੜ ਦੇ ਦਿੱਤਾ ਹੈ। ਜਦੋਂ ਕਿ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਦੀ ਮੀਡੀਆ ਨੂੰ ਲੰਘੇ ਦਿਨ ਦਿੱਤੀ ਗਈ ਇੰਟਰਵਿਊ ਵਿਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪੁੱਤਰ ਭਗੌੜਾ ਨਹੀਂ ਹੈ। ਪੁਲਿਸ ਝੂਠ ਬੋਲ ਰਹੀ ਹੈ, ਅੰਮ੍ਰਿਤਪਾਲ ਪੁਲਿਸ ਦੇ ਕਬਜ਼ੇ ਵਿਚ ਹੀ ਹੈ।