ਗਵਰਨਰ ਸਾਬ੍ਹ ਨੇ ਮੈਨੂੰ ਕਈ ‘ਲਵ ਲੈਟਰ’ ਲਿਖੇ ਹਨ, ਵਿਹਲੇ ਹਨ, ਕੋਈ ਹੋਰ ਕੰਮ ਨੀਂ ਤਾਂ ਚਿੱਠੀਆਂ ਲਿਖਣ ਬਹਿ ਜਾਂਦੇ ਨੇ : ਮਾਨ

0
111

ਚੰਡੀਗੜ੍ਹ| ਵਿਧਾਨ ਸਭਾ ਦਾ ਅੱਜ ਸੈਸ਼ਨ ਚੱਲ ਰਿਹਾ ਹੈ। ਗਵਨਰ ਵਲੋਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣ ਦੇ ਮੁੱਦੇ ਉਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ, ਗਵਰਨਰ ਸਾਬ੍ਹ ਨੂੰ ਕੋਈ ਕੰਮ ਹੈਨੀ, ਹੋਰ ਕੋਈ ਕੰਮ ਨਹੀਂ ਇਸੇ ਲਈ ਬੈਠੇ-ਬੈਠੇ ਮੈਨੂੰ ਲਵ ਲੈਟਰ (ਚਿੱਠੀਆਂ) ਲਿਖਦੇ ਰਹਿੰਦੇ ਹਨ।

ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਗਵਰਨਰ ਨੇ ਜੇ੍ਕਰ ਕੋਈ ਮੁੱਦਾ ਚੁੱਕਣਾ ਹੀ ਹੈ ਤਾਂ ਕੇਂਦਰ ਕੋਲ ਆਰਡੀਐੱਫ ਦਾ ਮੁੱਦਾ ਚੁੱਕਣ, ਕਈ ਸਾਲਾਂ ਤੋਂ ਕਿਸਾਨਾਂ ਦੇ ਕੇਂਦਰ ਨੇ ਫੰਡ ਰੋਕ ਰੱਖੇ ਹਨ। ਇਸਨੂੰ ਸੈਂਟਰ ਸਰਕਾਰ ਕੋਲ ਚੁੱਕਣ। ਸੂਬੇ ਦੇ ਮੁੱਦਿਆਂ ਨੂੰ ਕੇਂਦਰ ਕੋਲ ਰੱਖਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਅੱਜ ਦੂਜਾ ਦਿਨ ਹੈ। ਅੱਜ ਕਈ ਗੰਭੀਰ ਮੁੱਦੇ ਵਿਧਾਨ ਸਭਾ ਵਿਚ ਚੁੱਕੇ ਜਾ ਰਹੇ ਹਨ।